ਸਪਨਾ ਚੌਧਰੀ ਨੇ ਆਪਣੇ ਪਤੀ ਨਾਲ ਸ਼ੇਅਰ ਕੀਤੀਆਂ ਕਰਵਾ ਚੌਥ ਦੇ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ

written by Lajwinder kaur | October 25, 2021

ਪ੍ਰਸਿੱਧ ਹਰਿਆਣਵੀਂ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ (Sapna Choudhary) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਵੀਰ ਸਾਹੂ ਦੇ ਨਾਲ ਆਪਣੀ ਬਹੁਤ ਹੀ ਪਿਆਰੀ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ :  'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

sapna choudhary image with hubby image source- instagram

ਜੀ ਹਾਂ ਸੁਹਾਗਣਾਂ ਦੇ ਤਿਉਹਾਰ ਕਰਵਾ ਚੌਥ (Karva Chauth) ਸਪਨਾ ਚੌਧਰੀ ਨੇ ਵੀ ਬਹੁਤ ਹੀ ਗਰਮਜੋਸ਼ੀ ਤੇ ਸ਼ਰਧਾ ਭਾਵਨਾ ਦੇ ਨਾਲ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਆਪਣੇ ਵਰਤ ਖੋਲਣ ਸਮੇਂ ਲਈ ਗਈਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੇਖ ਸਕਦੇ ਹੋ ਸਪਨਾ ਚੌਧਰੀ ਨੇ ਲਾਲ ਰੰਗ ਦਾ ਸਟਾਈਲਿਸ਼ ਲਹਿੰਗਾ ਪਾਇਆ ਹੋਇਆ, ਜਿਸ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ :  ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਲਈ ਪਿਆਰਾ ਜਿਹਾ ਗੀਤ ਲਿਖਿਆ, ਗੀਤ ਗਾ ਕੇ ਨੇਹੂ ਲਈ ਜ਼ਾਹਿਰ ਕੀਤਾ ਪਿਆਰ, ਦੇਖੋ ਵੀਡੀਓ

sapna choudhary karwa chauth image source- instagram

ਸਪਨਾ ਚੌਧਰੀ ਨੇ ਪਿਛਲੇ ਸਾਲ ਜਨਵਰੀ ‘ਚ ਹਰਿਆਣਵੀਂ ਗਾਇਕ, ਰਾਈਟਰ ਤੇ ਮਾਡਲ ਵੀਰ ਸਾਹੂ ( Veer Sahu )ਦੇ ਨਾਲ ਕੋਰਟ ਮੈਰਿਜ ਕਰਵਾਈ ਸੀ । ਦੋਵੇਂ ਜਣੇ ਹੁਣ ਹੈਪਲੀ ਇੱਕ ਪੁੱਤਰ ਦੇ ਮਾਪੇ ਹਨ।  ਦੱਸ ਦਈਏ ਕਿ ਸਪਨਾ ਹਰਿਆਣਾ ਅਤੇ ਪੱਛਮੀ ਯੂਪੀ ‘ਚ ਕਾਫੀ ਫੇਮਸ ਸੀ ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਹ ਪੂਰੇ ਦੇਸ਼ ‘ਚ ਪ੍ਰਸਿੱਧ ਹੋ ਗਈ ਸੀ । ਸਪਨਾ ਦਾ ਪਤੀ ਵੀ ਹਰਿਆਣਾ ‘ਚ ਕਾਫੀ ਪ੍ਰਸਿੱਧ ਹੈ ਉਸ ਨੂੰ ਲੋਕ ਹਰਿਆਣਾ ਦਾ ਬੱਬੂ ਮਾਨ ਦੇ ਨਾਂਅ ਦੇ ਨਾਲ ਵੀ ਜਾਣਦੇ ਹਨ ।

 

View this post on Instagram

 

A post shared by Sapna Choudhary (@itssapnachoudhary)

You may also like