‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਤੋਂ ਜਜ਼ਬਿਆਂ ਨੂੰ ਮਿਲਣ ਵਾਲੀ ਰੌਸ਼ਨੀ ਦੇ ਨਾਮ’, ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Baari Khohl’, ਦੇਖੋ ਵੀਡੀਓ

Written by  Lajwinder kaur   |  March 23rd 2021 02:48 PM  |  Updated: March 23rd 2021 04:17 PM

‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਤੋਂ ਜਜ਼ਬਿਆਂ ਨੂੰ ਮਿਲਣ ਵਾਲੀ ਰੌਸ਼ਨੀ ਦੇ ਨਾਮ’, ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘Baari Khohl’, ਦੇਖੋ ਵੀਡੀਓ

ਦੇਸ਼ ਦੀ ਆਜ਼ਾਦੀ ਦਿਵਾਉਣ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ । ਜਿਸਦੇ ਚੱਲਦੇ ਸ਼ਹੀਦ ਭਗਤ ਸਿੰਘ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਗਾਇਕ ਸਤਿੰਦਰ ਸਰਤਾਜ (Satinder Sartaaj) ਆਪਣਾ ਨਵਾਂ ਟਰੈਕ ‘ਬਾਰੀ ਖੋਲ੍ਹ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।

inside image of shaheed bhagat sing image credit: instagram

ਹੋਰ ਪੜ੍ਹੋ : ਬੇਟੀ ਵਾਮਿਕਾ ਦੇ ਨਾਲ ਨਜ਼ਰ ਆਈ ਮੰਮੀ ਅਨੁਸ਼ਕਾ ਸ਼ਰਮਾ ਤੇ ਪਾਪਾ ਵਿਰਾਟ ਕੋਹਲੀ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ

inside image of satinder sartaaj instagram post image credit: instagram

ਜੀ ਹਾਂ ਉਨ੍ਹਾਂ ਨੇ ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘?????????? #released #ਬਾਰੀਖੋਲ੍ਹ.. ਲੈ ਲਾ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ..ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਤੋਂ ਜਜ਼ਬਿਆਂ ਨੂੰ ਮਿਲਣ ਵਾਲੀ ਰੌਸ਼ਨੀ ਦੇ ਨਾਮ #ਸਰਤਾਜ’

inside image of satinder sartaaj song baari khohl image credit: youtube

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਜ਼ਿੰਦਗੀ ਨੂੰ ਸਹੀ ਸੇਧ ਦੇ ਨਾਲ ਜਿਉਂਣ ਤੇ ਅੱਗੇ ਵੱਧਣ ਲਈ ਸਾਰਥਕ ਸੋਚ ਰੱਖਣ ਦਾ ਸੁਨੇਹਾ ਦਿੱਤਾ ਹੈ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ। ਸਾਗਾ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਹੈ। ਇਹ ਗੀਤ ਸਤਿੰਦਰ ਸਰਤਾਜ ਦੀ  ‘Tehreek’ ਐਲਬਮ ਚੋਂ ਹੈ । ਇਸ ਐਲਬਮ ਦੇ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ ਆਪਣੇ ਗੀਤਾਂ ਦੇ ਰਾਹੀਂ ਬਿਆਨ ਕੀਤਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network