ਸ਼ਾਹਰੁਖ ਖਾਨ ਦਾ ਛੋਟਾ ਪੁੱਤਰ ਅਬਰਾਮ ਪਹੁੰਚਿਆ ਮੰਦਰ, ਗਣਪਤੀ ਬੱਪਾ ਦਾ ਲਿਆ ਆਸ਼ੀਰਵਾਦ

written by Lajwinder kaur | September 02, 2022

Ganesh Chaturthi : AbRam Khan visits Lalbaugcha Raja: ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੇ ਦੇਸ਼ ‘ਚ ਖਾਸ ਕਰਕੇ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ‘ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਪੂਰੇ ਉਤਸ਼ਾਹ ਨਾਲ ਗਣਪਤੀ ਦਾ ਆਪਣੇ ਘਰ ‘ਚ ਸਵਾਗਤ ਕਰਦੇ ਹਨ ਅਤੇ ਦਸ ਦਿਨਾਂ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ।

ਸ਼ਾਹਰੁਖ ਖ਼ਾਨ ਦੇ ਘਰ ਵੀ ਗਣਪੱਤੀ ਬੱਪਾ ਆਏ ਹਨ, ਉਨ੍ਹਾਂ ਨੇ ਪੋਸਟ ਪਾ ਕੇ ਸਭ ਨੂੰ ਗਣਪਤੀ ਉਤਸਵ ਦੀਆਂ ਵਧਾਈਆਂ ਦਿੱਤੀਆਂ ਸਨ। ਹਾਲ ਹੀ 'ਚ ਸ਼ਾਹਰੁਖ ਖਾਨ ਦਾ ਛੋਟੇ ਬੇਟੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਬਰਾਮ ਖਾਨ ਮੁੰਬਈ 'ਚ ਬੱਪਾ ਦੇ ਦਰਸ਼ਨ ਕਰਨ ਪਹੁੰਚੇ ਹਨ। ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਪਟੌਦੀ ਪੈਲੇਸ 'ਚ ਪਤੀ ਸੈਫ ਨਾਲ ਲੈ ਰਹੀ ਹੈ ਛੁੱਟੀਆਂ ਦਾ ਆਨੰਦ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

abram pics image source Instagram

ਅਬਰਾਮ ਲਾਲ ਬਾਗ ਕਾ ਰਾਜਾ ਮੰਦਿਰ 'ਚ ਚਿੱਟੇ ਰੰਗ ਦੀ ਟੀ-ਸ਼ਰਟ, ਜੀਨਸ ਦੇ ਨਾਲ-ਨਾਲ ਕੈਜ਼ੂਅਲ ਲੁੱਕ 'ਚ ਨਜ਼ਰ ਆਇਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਮੰਦਰ ਗਿਆ ਹੋਇਆ ਸੀ। ਇਸ ਦੌਰਾਨ ਉਹ ਪੂਜਾ ਕਰਦੇ ਵੀ ਨਜ਼ਰ ਆਇਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਅਬਰਾਮ ਦੀ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਬਰਾਮ ਨੇ ਭਗਵਾਨ ਨੂੰ ਦੇਖਿਆ ਹੈ। ਤਾਂ ਉੱਥੇ ਇੱਕ ਯੂਜ਼ਰ ਨੇ ਕਿਹਾ ਕਿ ਇਹ ਕਿੰਨਾ ਪਿਆਰਾ ਹੈ।

shah rukh khan with younger son image source Instagram

ਤੁਹਾਨੂੰ ਦੱਸ ਦੇਈਏ ਕਿ ਅਬਰਾਮ ਪਬਲਿਕ ਏਰੀਏ 'ਚ ਬਹੁਤ ਘੱਟ ਸਪਾਟ ਹੁੰਦਾ ਹੈ। ਉਹ ਈਦ, ਦੀਵਾਲੀ ਵਰਗੇ ਵੱਡੇ ਮੌਕਿਆਂ 'ਤੇ ਪਿਤਾ ਸ਼ਾਹਰੁਖ ਖਾਨ ਦੇ ਨਾਲ ਆਪਣੇ ਘਰ ਮੰਨਤ ਦੀ ਛੱਤ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਨਜ਼ਰ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਬਰਾਮ ਤੋਂ ਇਲਾਵਾ ਸ਼ਾਹਰੁਖ ਖਾਨ ਦਾ ਇੱਕ ਵੱਡਾ ਬੇਟਾ ਆਰੀਅਨ ਖਾਨ ਹੈ, ਇੱਕ ਬੇਟੀ ਸੁਹਾਨਾ ਜੋ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਲਈ ਤਿਆਰ ਹੈ।

Shah Rukh Khan blows kisses and greets fans outside Mannat on Eid with AbRam-min image source Instagram

 

View this post on Instagram

 

A post shared by @varindertchawla

You may also like