ਗਾਇਕ ਜੈਜ਼ੀ-ਬੀ ਨੇ ਆਪਣੇ ਅੰਦਾਜ਼ ਵਿੱਚ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ  

Written by  Rupinder Kaler   |  December 21st 2018 01:22 PM  |  Updated: December 21st 2018 01:22 PM

ਗਾਇਕ ਜੈਜ਼ੀ-ਬੀ ਨੇ ਆਪਣੇ ਅੰਦਾਜ਼ ਵਿੱਚ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ  

ਮਾਤਾ ਗੁਜ਼ਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ 'ਤੇ ਗਾਇਕ ਜੈਜ਼ੀ-ਬੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਉਹਨਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਪੁਰਾਣੇ ਗੀਤ 'ਸ਼ਹੀਦ ਕੌਮ ਦੇ' ਦਾ ਵੀਡਿਓ ਵੀ ਸ਼ੇਅਰ ਕੀਤਾ ਹੈ । ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ  “ਧੰਨ ਮਾਤਾ ਗੁਜ਼ਰ ਕੌਰ ਜੀ , ਚਾਰੇ ਸਾਹਿਬਜ਼ਾਦੇ , ਚਾਲੀ ਮੁਕਤਿਆਂ ਸਮੇਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ”

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਧਾਰਮਿਕ ਗੀਤ ਰਾਹੀਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

https://www.instagram.com/p/Bro2ghXFOEx/

ਜੈਜ਼ੀ-ਬੀ ਦੀ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਧਾਰਮਿਕ ਗਾਣੇ ਵਿੱਚ ਉਹਨਾਂ ਦੇ ਨਾਲ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਵੀ ਹਨ । ਜੈਜ਼ੀ-ਬੀ ਦੇ ਇਸ ਧਾਰਮਿਕ ਗੀਤ ਵਿੱਚ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਂਦੇ ਹਨ । ਉਹਨਾਂ ਦਾ ਇਹ ਗਾਣਾ ਹਰ ਵਿੱਚ ਇੱਕ ਜੋਸ਼ ਤੇ ਕੁਰਬਾਨੀ ਦਾ ਜਜ਼ਬਾ ਭਰਦਾ ਹੈ । ਜੈਜ਼ੀ ਦੇ ਇਸ ਗਾਣੇ ਵਿੱਚ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਵੀ ਆਪਣੀ ਅਵਾਜ਼ ਨਾਲ ਸੁਣਨ ਵਾਲਿਆਂ ਵਿੱਚ ਜੋਸ਼ ਭਰਦੇ ਹਨ ।

ਹੋਰ ਵੇਖੋ : ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ

https://www.youtube.com/watch?v=R2NWL5UzsZI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network