ਕੇ.ਕੇ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਅੰਤਿਮ ਵਿਦਾਈ ਦੇਣ ਪਹੁੰਚੀਆਂ ਕਈ ਦਿੱਗਜ ਹਸਤੀਆਂ

written by Lajwinder kaur | June 02, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ.ਕੇ 31 ਮਈ 2022 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕੋਲਕਾਤਾ 'ਚ ਲਾਈਵ ਕੰਸਰਟ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦਿੱਗਜ ਸਿੰਗਰ ਕੇ.ਕੇ ਦਾ ਪਰਿਵਾਰ ਕੱਲ੍ਹ ਸਵੇਰੇ ਕੋਲਕਾਤਾ ਪਹੁੰਚ ਗਿਆ ਸੀ। ਪਰਿਵਾਰ ਦੇ ਆਉਣ ਨਾਲ ਕੇ.ਕੇ ਦੀ ਮੌਤ ਦੀ ਜਾਂਚ ਵੀ ਸ਼ੁਰੂ ਹੋ ਗਈ ਸੀ।

ਇੱਥੇ ਸ਼ਾਮ ਨੂੰ ਕੇ.ਕੇ ਨੂੰ ਸਰਕਾਰੀ ਸਨਮਾਨਾਂ ਨਾਲ ਵਿਦਾਇਗੀ ਦਿੱਤੀ ਗਈ। ਬੀਤੀ ਰਾਤ ਕੇ.ਕੇ ਦੀ ਦੇਹ ਨੂੰ ਕੋਲਕਾਤਾ ਤੋਂ ਮੁੰਬਈ ਲਿਆਂਦਾ ਗਿਆ। ਕੇ.ਕੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਵਿੱਚ ਕੀਤਾ ਜਾਣਾ ਹੈ। ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਜਗਤ ਦੇ ਸਿਤਾਰੇ ਅਤੇ ਪ੍ਰਸ਼ੰਸਕ ਪੋਸਟਾਂ ਪਾ ਕੇ ਕੇ.ਕੇ ਨੂੰ ਯਾਦ ਕਰ ਰਹੇ ਹਨ।

ਹੋਰ ਪੜ੍ਹੋ : ਗਾਇਕ ਖੁਦਾ ਬਖਸ਼ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਵਾਇਆ ਟੈਟੂ, ਬਾਂਹ ‘ਤੇ ਲਿਖਵਾਇਆ- ‘ਬਾਈ ਸਿੱਧੂ ਮੂਸੇਵਾਲਾ ਹਮੇਸ਼ਾ ਮੇਰੇ ਨਾਲ ਹੈ’

'Teenage idol' KK performed 'Pyaar Ke Pal' hours before his death [Watch Video] Image Source: Twitter
ਸੰਗੀਤ ਦੀ ਦੁਨੀਆ ਨਾਲ ਜੁੜੇ ਸਿਤਾਰੇ ਕੇ.ਕੇ ਦੇ ਘਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ। ਕੁਝ ਸਮਾਂ ਪਹਿਲਾਂ ਸਲੀਮ ਮਰਚੈਂਟ ਅਤੇ ਗਾਇਕ ਸ਼ਿਲਵਾ ਰਾਓ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ। ਇਸ ਤੋਂ ਇਲਾਕਾ ਕਈ ਹੋਰ ਕਲਾਕਾਰ ਕੇ.ਕੇ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।

Singer KK dies after live performance in Kolkata Image Source: Twitter

ਕੇ.ਕੇ ਦੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਕੇ.ਕੇ ਨੂੰ ਸਹੀ ਸਮੇਂ 'ਤੇ ਸੀਪੀਆਰ ਮਿਲ ਜਾਂਦੀ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ।

inside pic of hari haran merchan salim

ਗਾਇਕ ਕੇਕੇ ਦੀ ਅੰਤਿਮ ਯਾਤਰਾ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਦੇ ਘਰ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਮਸ਼ਹੂਰ ਹਸਤੀਆਂ ਪਹੁੰਚ ਰਹੀਆਂ ਹਨ। ਹਰੀਹਰਨ, ਰਾਘਵ ਸੱਚਰ, ਅਭਿਜੀਤ ਭੱਟਾਚਾਰੀਆ, ਅਨਵੇਸ਼ੀ ਜੈਨ ਅਤੇ ਜਾਵੇਦ ਅਲੀ ਨੂੰ ਕੇ.ਕੇ ਦੇ ਘਰ ਦੇ ਬਾਹਰ ਦੇਖਿਆ ਗਿਆ ਹੈ।

ਦੱਸ ਦਈਏ ਕੇ.ਕੇ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਆਪਣੀ ਮਿਊਜ਼ਿਕ ਐਲਬਮ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਚ ਕਈ ਸੁਪਰ ਹਿੱਟ ਗੀਤ ਦਿੱਤੇ ਸਨ। ਕੇ.ਕੇ ਦੀ ਮੌਤ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਾ ਗਈ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ‘ਚ ਗਾਇਕਾ ਅਫਸਾਨਾ ਖ਼ਾਨ ਦਾ ਵੀ ਰੋ-ਰੋ ਹੋਇਆ ਬੁਰਾ ਹਾਲ

You may also like