
ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਖ਼ਾਸ ਦੋਸਤ ਅਤੇ ਮੈਨੇਜਰ ਡਿਪਟੀ ਵੋਹਰਾ (Deputy Vohra)ਦਾ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ । ਇਸ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਡਿਪਟੀ ਵੋਹਰਾ ਦੀ ਕਾਰ ਇੱਕ ਪੁਲ ਦੇ ਨਾਲ ਜਾ ਟਕਰਾਈ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ।

ਹੋਰ ਪੜ੍ਹੋ : ਪੰਜਾਬੀ ਗਾਇਕ ਨਿੰਮਾ ਖਰੌੜ ਦਾ ਆਸਟ੍ਰੇਲੀਆ ‘ਚ ਦਿਹਾਂਤ, ਪਟਿਆਲਾ ਦੇ ਰਹਿਣ ਵਾਲੇ ਸਨ ਨਿੰਮਾ ਖਰੌੜ
ਰਣਜੀਤ ਬਾਵਾ ਦੇ ਨਾਲ ਡਿਪਟੀ ਵੋਹਰਾ ਪਿਛਲੇ ਵੀਗ ਸਾਲਾਂ ਤੋਂ ਜੁੜੇ ਹੋਏ ਸਨ ਅਤੇ ਇੱਕਠਿਆਂ ਨੇ ਕਈ ਪ੍ਰੋਜੈਕਟਸ ‘ਚ ਕੰਮ ਵੀ ਕੀਤਾ ਸੀ ।ਮੌਤ ਤੋਂ ਬਾਅਦ ਰਣਜੀਤ ਬਾਵਾ ਨੇ ਭਾਵੁਕ ਹੋ ਕੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰ ਡਿਪਟੀ ਵੋਹਰਾ ਦੇ ਨਾਲ ਆਪਣੀ ਦੋਸਤੀ ਦਾ ਜ਼ਿਕਰ ਕੀਤਾ ਹੈ ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਜੈਸਮੀਨ ਸੈਂਡਲਾਸ ਦੇ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੇ ਵੀਡੀਓ ਵੇਖ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ
ਗਾਇਕ ਨੇ ਲਿਖਿਆ ਕਿ ‘ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਭਰਾ ਹਾਲੇ ਬਹੁਤ ਕੰਮ ਕਰਨਾ ਸੀ, ਵੀਹ ਸਾਲ ਦੀ ਦੋਸਤੀ ਤੋੜ ਗਿਆ । ਮੈਂ ਤੇਰੇ ਵਰਗਾ ਈਮਾਨਦਾਰ, ਦਲੇਰ ਅਤੇ ਦਿਲ ਦਾ ਰਾਜਾ ਭਰਾ ਕਿੱੱਥੋਂ ਲੱਭਾਗਾਂ। ਰੱਬ ਨੇ ਅੱਜ ਬਹੁਤ ਬੁਰਾ ਕੀਤਾ’।
ਡਿਪਟੀ ਵੋਹਰਾ ਦੀ ਕਾਰ ਦਾ ਬੀਤੀ ਰਾਤ ਜਲੰਧਰ ਦੇ ਲਿੱਦੜਾਂ ਪੁਲ ਦੇ ਕੋਲ ਐਕਸੀਡੈਂਟ ਹੋ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਫਿਰ ਕਿਸੇ ਵਾਹਨ ਨੇ ਡਿਪਟੀ ਵੋਹਰਾ ਦੀ ਕਾਰ ਨੂੰ ਟੱਕਰ ਮਾਰੀ ਹੈ ।ਡਿਪਟੀ ਵੋਹਰਾ ਦੀ ਮਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪੁੱਤਰ ਦੀ ਮ੍ਰਿਤਕ ਦੇਹ ਨੂੰ ਵੇਖ ਧਾਹਾਂ ਮਾਰ ਮਾਰ ਕੇ ਮਾਂ ਰੋ ਪਈ ।
View this post on Instagram