ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਅੰਮ੍ਰਿਤ ਮਾਨ ਦੇ ਗਲੇ ਲੱਗ ਕੇ ਰੋਏ ਗਾਇਕ ਦੇ ਪਿਤਾ ਬਲਕੌਰ ਸਿੱਧੂ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  August 29th 2022 10:34 AM  |  Updated: August 29th 2022 10:34 AM

ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਅੰਮ੍ਰਿਤ ਮਾਨ ਦੇ ਗਲੇ ਲੱਗ ਕੇ ਰੋਏ ਗਾਇਕ ਦੇ ਪਿਤਾ ਬਲਕੌਰ ਸਿੱਧੂ, ਤਸਵੀਰਾਂ ਹੋ ਰਹੀਆਂ ਵਾਇਰਲ

ਗਾਇਕ ਸਿੱਧੂ ਮੂਸੇਵਾਲਾ (Sidhu Moose wala )  ਜਿਸ ਨੂੰ ਇਨਸਾਫ ਦਿਵਾਉਣ ਦੇ ਲਈ ਬੀਤੇ ਦਿਨੀਂ ਕੈਂਡਲ ਮਾਰਚ ਕੱਢਿਆ ਗਿਆ ਸੀ । ਜਿਸ ਦਾ ਸਮਰਥਨ ਕਰਨ ਦੇ ਲਈ ਗਾਇਕ ਅੰਮ੍ਰਿਤ ਮਾਨ (Amrit Maan) ਵੀ ਪਹੁੰਚੇ । ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅੰਮ੍ਰਿਤ ਮਾਨ ਦੇ ਗਲ ਲੱਗ ਕੇ ਰੋ ਪਏ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

Sidhu Moosewala and Amrit Maan-min image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਵਿਵਾਦ, ਬੰਟੀ ਬੈਂਸ ਨੇ ਗੀਤ ਰਿਲੀਜ਼ ਨਾ ਕਰਨ ਦੀ ਕੀਤੀ ਅਪੀਲ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਕਰ ਦਿੱਤਾ ਗਿਆ ਸੀ ।ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਸਿੱਧੂ ਨੂੰ ਇਨਸਾਫ ਦਿਵਾਉੇਣ ਦੇ ਲਈ ਪੂਰੀ ਇੰਡਸਟਰੀ ਇਕਜੁਟ ਹੋ ਚੁੱਕੀ ਹੈ । ਜਿਸ ਤੋਂ ਬਾਅਦ ਸਿੱਧੂ ਦੇ ਮਾਪਿਆਂ ਦੇ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਇਨ੍ਹਾਂ ਗਾਣਿਆਂ ਕਰਕੇ ਉਹ ਦੁਨੀਆ ਭਰ ‘ਚ ਮਸ਼ਹੂਰ ਸੀ । ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ, ਪਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ੳੇੁਸ ਨੇ ਆਪਣਾ ਵਿਆਹ ਵੀ ਕੈਂਸਲ ਕਰ ਦਿੱਤਾ ਸੀ ।

Sidhu Moosewala image From instagram

ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦੇ ਮਾਪੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਦੇ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਦੇ ਨਾਲ ਹੀ ਗਾਇਕ ਦੇ ਦੋਸਤ ਅਤੇ ਇੰਡਸਟਰੀ ਦੇ ਹੋਰ ਸਿਤਾਰੇ ਵੀ ਇਨਸਾਫ ਲਈ ਮੰਗ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network