ਅਦਾਕਾਰ ਗੁਲਸ਼ਨ ਗਰੋਵਰ ਨੂੰ ਇਸ ਅਦਾਕਾਰਾ ਨਾਲ ਸੀਨ ਦੇਣ ਲਈ ਕਰਨੀ ਪਈ ਸੀ ਪ੍ਰੈਕਟਿਸ,ਬਚਪਨ 'ਚ ਗੁਜ਼ਾਰੇ ਲਈ ਲੋਕਾਂ ਦੀਆਂ ਕੋਠੀਆਂ 'ਚ ਕਰਦੇ ਸਨ ਇਹ ਕੰਮ  

Written by  Shaminder   |  September 21st 2019 04:54 PM  |  Updated: September 21st 2019 04:54 PM

ਅਦਾਕਾਰ ਗੁਲਸ਼ਨ ਗਰੋਵਰ ਨੂੰ ਇਸ ਅਦਾਕਾਰਾ ਨਾਲ ਸੀਨ ਦੇਣ ਲਈ ਕਰਨੀ ਪਈ ਸੀ ਪ੍ਰੈਕਟਿਸ,ਬਚਪਨ 'ਚ ਗੁਜ਼ਾਰੇ ਲਈ ਲੋਕਾਂ ਦੀਆਂ ਕੋਠੀਆਂ 'ਚ ਕਰਦੇ ਸਨ ਇਹ ਕੰਮ  

ਅਦਾਕਾਰ ਗੁਲਸ਼ਨ ਗਰੋਵਰ ਆਪਣਾ ਜਨਮ ਦਿਨ ਮਨਾ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਣ ਜਾ ਰਹੇ ਕਿ ਕਿਸ ਤਰ੍ਹਾਂ ਸੰਘਰਸ਼ ਭਰੇ ਪੈਂਡਿਆਂ ਚੋਂ ਲੰਘ ਕੇ ਇੱਕ ਕਾਮਯਾਬ ਖਲਨਾਇਕ ਦੇ ਤੌਰ 'ਤੇ ਉਨ੍ਹਾਂ  ਆਪਣੀ ਖ਼ਾਸ ਪਛਾਣ ਬਣਾਈ । ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੂੰ ਪਦਮਨੀ ਕੋਹਲਾਪੁਰੀ ਦੇ ਪਤੀ ਨੇ ਦੱਖਣ ਦੀਆਂ ਫ਼ਿਲਮਾਂ 'ਚ ਹੀਰੋ ਦਾ ਰੋਲ ਆਫਰ ਕੀਤਾ ਸੀ ,ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ।ਖਲਨਾਇਕੀ ਦੇ ਬਰੈਂਡ ਨੂੰ ਉਹ ਆਪਣੀ ਜ਼ਿੰਦਗੀ ਦੀ ਕਾਮਯਾਬੀ ਮੰਨਦੇ ਹਨ ।

ਹੋਰ ਵੇਖੋ:ਇਸ ਮਾਮਲੇ ‘ਚ ਫਾਡੀ ਰਹੀ ਸੋਨਾਕਸ਼ੀ ਸਿਨ੍ਹਾ,ਯੂਜ਼ਰਸ ਕਰ ਰਹੇ ਟ੍ਰੋਲ

ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਬਾਹੂਬਲੀ ਫ਼ਿਲਮ 'ਚ ਜੇ ਉਨ੍ਹਾਂ ਨੂੰ ਕਟੱਪਾ ਦਾ ਕਿਰਦਾਰ ਦਿੱਤਾ ਜਾਂਦਾ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕਿਰਦਾਰ ਨੂੰ ਨਿਭਾਉਂਦੇ । ਗੁਲਸ਼ਨ ਗਰੋਵਰ ਨੇ ਫ਼ਿਲਮ ਬੂਮ 'ਚ ਇੱਕ ਬੋਲਡ ਕਿਰਦਾਰ ਵੀ ਨਿਭਾਇਆ ਸੀ ।

gulshan grover के लिए इमेज परिणाम

ਇਸ ਫ਼ਿਲਮ 'ਚ ਉਨ੍ਹਾਂ ਨੂੰ ਕੈਟਰੀਨਾ ਕੈਫ ਨਾਲ ਬੋਲਡ ਸੀਨ ਦੇਣੇ ਸਨ ਪਰ ਦੋਵੇਂ ਇਹ ਸੀਨ ਨਹੀਂ ਸਨ ਕਰ ਪਾ ਰਹੇ ।ਜਿਸ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਨੇ ਦੋਨਾਂ ਨੂੰ ਇੱਕ ਕਮਰੇ 'ਚ ਜਾ ਕੇ ਪ੍ਰੈਕਟਿਸ ਕਰਨ ਲਈ ਕਿਹਾ ਸੀ । ਜਿਸ ਤੋਂ ਬਾਅਦ ਹੀ ਗੁਲਸ਼ਨ ਗਰੋਵਰ ਇਸ ਸੀਨ ਨੂੰ ਪੂਰਾ ਕਰ ਸਕੇ ਸਨ ।ਗੁਲਸ਼ਨ ਗਰੋਵਰ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਸੰਘਰਸ਼ ਭਰਿਆ ਰਿਹਾ ਹੈ ।

gulshan grover के लिए इमेज परिणाम

ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਅਤੇ ਖੇਡਣ ਮੱਲਣ ਦੀ ਉਮਰ ‘ਚ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਂਦੀ ਸੀ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕੀਤੀ । ਇੱਥੋਂ ਤੱਕ ਕਿ ਵੱਡੀਆਂ-ਵੱਡੀਆਂ ਕੋਠੀਆਂ ‘ਚ ਡਿਟਰਜੈਂਟ ਅਤੇ ਸਾਬਣ ਅਤੇ ਫਿਨਾਇਲ ਦੀਆਂ ਗੋਲੀਆਂ ਤੱਕ ਵੇਚਦੇ ਰਹੇ ।

gulshan grover with family के लिए इमेज परिणाम

ਉਨ੍ਹਾਂ ਨੇ ਆਪਣੇ ਬਚਪਨ ਅਤੇ ਗਰੀਬੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ।ਉਹ ਆਪਣੇ ਸਕੂਲ ਦੀ ਵਰਦੀ ਨਾਲ ਲੈ ਕੇ ਜਾਂਦੇ ਸਨ ਅਤੇ ਸਵੇਰੇ ਉਹ ਸਮਾਨ ਵੇਚਦੇ ਅਤੇ ਦੁਪਹਿਰ ਵੇਲੇ ਆਪਣੇ ਸਕੂਲ ਜਾਂਦੇ ਸਨ । ਉਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਕੋਠੀਆਂ ਵਾਲੇ ਖਰੀਦ ਵੀ ਲੈਂਦੇ ਸਨ,ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਗੁਲਸ਼ਨ ਗਰੋਵਰ ਪੜ ਲਿਖ ਜਾਣ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network