ਬਿਮਾਰੀ ਕਰਕੇ ਜਿਹੜੀ ਕੁੜੀ ਮੰਜੇ ਤੇ ਪਈ ਸੀ, ਅੱਜ ਉਹ ਸੋਨੂੰ ਸੂਦ ਕਰਕੇ ਆਪਣੇ ਪੈਰਾਂ ਤੇ ਖੜੀ ਹੈ

Written by  Rupinder Kaler   |  November 06th 2020 01:22 PM  |  Updated: November 06th 2020 01:23 PM

ਬਿਮਾਰੀ ਕਰਕੇ ਜਿਹੜੀ ਕੁੜੀ ਮੰਜੇ ਤੇ ਪਈ ਸੀ, ਅੱਜ ਉਹ ਸੋਨੂੰ ਸੂਦ ਕਰਕੇ ਆਪਣੇ ਪੈਰਾਂ ਤੇ ਖੜੀ ਹੈ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਯੂ ਪੀ ਦੀ ਇੱਕ ਲੜਕੀ ਦੀ ਮਦਦ ਕਰਕੇ ਉਸਦੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ। ਗੰਭੀਰ ਬਿਮਾਰੀ ਨਾਲ ਲੜ ਰਹੀ ਕੁੜੀ ਜਦੋਂ ਆਪਣੇ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੀ ਸੀ, ਤਾਂ ਸੋਨੂੰ ਸੂਦ ਨੇ ਉਸਦੀ ਸਹਾਇਤਾ ਲਈ ਆਪਣਾ ਹੱਥ ਵਧਾਇਆ। ਇਸ ਸਭ ਦੇ ਚਲਦੇ ਇਕ ਵਿਅਕਤੀ ਨੇ ਸੋਨੂੰ ਸੂਦ ਨੂੰ ਟੈਗ ਕਰਕੇ ਇੱਕ ਟਵੀਟ ਕੀਤਾ, 'ਸੋਨੂੰ ਸੂਦ ਜੀ, ਤੁਸੀਂ ਪ੍ਰਤਿਭਾ ਦਾ ਇਲਾਜ ਕਰਕੇ ਇਤਿਹਾਸ ਰਚਿਆ ਹੈ।

Migrant Worker Rescued By Sonu Sood Names His Welding Shop After The Actor

ਹੋਰ ਪੜ੍ਹੋ :

sonusood-son-ayaan

ਉੱਤਰ ਪ੍ਰਦੇਸ਼ ਹਮੇਸ਼ਾ ਤੁਹਾਡੇ ਲਈ ਰਿਣੀ ਰਹੇਗਾ। ਸੋਨੂੰ ਸੂਦ ਪੂਰੇ ਭਾਰਤ ਦੇ ਪੀੜਤਾਂ ਦੀ ਆਵਾਜ਼ ਬਣ ਚੁੱਕੇ ਹਨ, 'ਕੋਟੀ ਕੋਟੀ ਪ੍ਰਣਾਮ'। ਇਸ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, 'ਜਦੋਂ ਸਾਰਿਆਂ ਨੇ ਕਿਹਾ ਸੀ ਕਿ ਪ੍ਰਤਿਭਾ ਦੀ ਬਿਮਾਰੀ ਦਾ ਕੋਈ ਇਲਾਜ਼ ਨਹੀਂ ਹੈ ਅਤੇ ਹੁਣ ਸਾਲਾਂ ਬਾਅਦ ਉਹ ਆਪਣੇ ਪੈਰਾਂ' ਤੇ ਖੜ੍ਹੀ ਹੋਵੇਗੀ।

ਯੂਪੀ ਦੀ ਇਸ ਲੜਕੀ ਦੀ ਕਹਾਣੀ ਨੇ ਇਤਿਹਾਸ ਲਿਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਨੇ ਜਿਸ ਕੁੜੀ ਦਾ ਇਲਾਜ਼ ਕਰਵਾਇਆ ਹੈ ਉਸ ਦਾ ਅੱਧਾ ਸਰੀਰ ਸੁੰਨ ਹੋ ਚੁੱਕਿਆ ਸੀ। ਬਿਮਾਰੀ ਕਾਰਨ ਉਹ ਮੰਜੇ 'ਤੇ ਬੈਠਣ ਲਈ ਮਜ਼ਬੂਰ ਸੀ ਪਰ ਸੋਨੂੰ ਦੀ ਮਦਦ ਸਦਕਾ ਹੁਣ ਉਸਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

https://twitter.com/PandeyJee77/status/1324287155816988673


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network