ਹਰ ਗਾਇਕ ਦੀ ਨਕਲ 'ਚ ਮਾਹਿਰ ਨੇ ਸੁਦੇਸ਼ ਲਹਿਰੀ,ਵੇਖੋ ਉਨ੍ਹਾਂ ਦੇ ਨਵੇਂ ਅਤੇ ਕੁਝ ਪੁਰਾਣੇ ਵੀਡਿਓ

written by Shaminder | December 18, 2018

 ਸੁਦੇਸ਼ ਲਹਿਰੀ ਅਜਿਹੇ ਕਮੇਡੀਅਨ ਨੇ ਜਿਨ੍ਹਾਂ ਨੇ ਆਪਣੀ ਕਮੇਡੀ ਰਾਹੀਂ ਹਰ ਕਿਸੇ ਦੇ ਢਿੱਡੀਂ ਪੀੜ੍ਹਾਂ ਪਾਈਆਂ ਨੇ ।ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਦੇਸ਼ ਲਹਿਰੀ ਹੰਸ ਰਾਜ ਹੰਸ ਦੀ ਨਕਲ ਕਰ ਰਹੇ ਨੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਅੱਜ ਕੱਲ੍ਹ ਦੇ ਗਾਇਕਾਂ ਨੂੰ ਵੀ ਹੰਸ ਰਾਜ ਹੰਸ ਵੱਲੋਂ ਦਿੱਤਾ ਜਾਣ ਵਾਲਾ ਸੁਨੇਹਾ ਵੀ ਆਪਣੇ ਹੀ ਅੰਦਾਜ਼ 'ਚ ਦੇਣ ਦੀ ਕੋਸ਼ਿਸ਼ ਕੀਤੀ ।

[embed]https://www.instagram.com/p/BrcDurDH6r0/[/embed]

ਸੁਦੇਸ਼ ਲਹਿਰੀ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਕਮੇਡੀ ਦੇ ਖੇਤਰ 'ਚ ਆਪਣਾ ਵੱਖਰਾ ਹੀ ਮੁਕਾਮ ਸਥਾਪਿਤ ਕੀਤਾ ਹੈ । ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਆਪਣਾ ਟੈਲੇਂਟ ਵਿਖਾਇਆ ਹੈ । ਸਕਰੀਨ 'ਤੇ ਉਹ ਜਿੰਨੇ ਵਧੀਆ ਤਰੀਕੇ ਨਾਲ ਆਪਣੀ ਕਮੇਡੀ ਰਾਹੀਂ ਲੋਕਾਂ ਦਾ ਦਿਲ ਪਰਚਾਉਂਦੇ ਨੇ । ਰੀਲ ਲਾਈਫ 'ਚ ਉਹ ਜਿੰਨੇ ਖੁਲਦਿਲੇ ਅਤੇ ਵਧੀਆ ਵਿਖਾਈ ਦਿੰਦੇ ਨੇ ਅਸਲ ਜ਼ਿੰਦਗੀ 'ਚ ਉਹ ਓਨੇ ਹੀ ਮਿਲਣਸਾਰ ਵੀ ਨੇ ।

[embed]https://www.youtube.com/watch?v=lDZyL7Sb9c8[/embed]

ਉਹ ਕੁਝ ਹੀ ਪਲਾਂ 'ਚ ਕਿਸੇ ਬਿਗਾਨੇ ਨੂੰ ਆਪਣਾ ਬਣਾ ਲੈਂਦੇ ਨੇ ਅਤੇ ਉਨ੍ਹਾਂ ਦੀ ਇਹ ਖੁੱਲ ਦਿਲੀ ਸਭ ਨੂੰ ਭਾਉਂਦੀ ਵੀ ਹੈ । ਉਹ ਲੰਬੇ ਸਮੇਂ ਤੋਂ ਇਸ ਖੇਤਰ 'ਚ ਕੰਮ ਕਰ ਰਹੇ ਨੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕੁਝ ਪੁਰਾਣੇ ਵੀਡਿਓ ਵੀ ਸਾਂਝੇ ਕਰ ਰਹੇ ਹਾਂ ।
ਇਨ੍ਹਾਂ ਵੀਡਿਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਅੱਜ ਤੋਂ ਕਈ ਸਾਲ ਪਹਿਲਾਂ ਵੀ ਸੁਦੇਸ਼ ਲਹਿਰੀ ਆਪਣੇ ਹੀ ਅੰਦਾਜ਼ 'ਚ ਕਮੇਡੀ ਕਰਦੇ ਸਨ ।

 

0 Comments
0

You may also like