ਸੰਨੀ ਮਾਲਟਨ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਈਆਂ ਲਾਵਾਂ

written by Lajwinder kaur | September 22, 2020

ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਨੇ ਸਿੱਖ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਨੇ ।sunny malton shared his wedding pic ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਵਿਆਹ ਦੀ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਤਸਵੀਰ ਚ ਉਹ ਆਪਣੀ ਪਤਨੀ ਪ੍ਰਵੀਨ ਦੇ ਨਾਲ ਗੁਰਦੁਆਰਾ ਸਾਹਿਬ ‘ਚ ਬੈਠੇ ਹੋਏ ਨਜ਼ਰ ਆ ਰਹੇ ਨੇ ।

sunny malton marrige pic

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਸਦਾ ਅਤੇ ਹਮੇਸ਼ਾ.... ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂ ਕਿ ਮੈਂ ਉਸ ਨਾਲ ਵਿਆਹ ਕਰਾਉਣ ਲਈ ਕਿੰਨਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ । ਤੇਰੇ ਬਗੈਰ ਮੈਂ ਕੁਝ ਨਹੀਂ ਹਾਂ...ਤੁਹਾਨੂੰ ਸਦਾ ਲਈ ਪਿਆਰ ਕਰਦਾ ਰਹਾਂਗਾ’

sunny malton with wife

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਰੇ ਪਰਿਵਾਰ ਵਾਲਿਆਂ ਤੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਹਫਤੇ ਨੂੰ ਖ਼ਾਸ ਬਣਾਇਆ ਹੈ, ਸਾਨੂੰ ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਵਿਵਸਥਾ ਕਰਨੀਆਂ ਪਈਆਂ ਪਰ ਇਸ ਨੂੰ ਕਰ ਪਾਏ’

sunny malton

ਉਨ੍ਹਾਂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

 

 

 

You may also like