ਸੁਸ਼ਮਿਤਾ ਸੇਨ ਨੇ ਆਪਣੀ ਭਾਬੀ ਲਈ ਸਾਂਝੀ ਕੀਤੀ ਇਹ ਖ਼ਾਸ ਵੀਡੀਓ, ਕੁਝ ਦਿਨ ਪਹਿਲਾਂ ਹੀ ਚਾਰੂ ਅਸੋਪਾ ਨੇ ਤਲਾਕ ਨਾ ਲੈਣ ਦਾ ਕੀਤਾ ਸੀ ਫੈਸਲਾ

written by Lajwinder kaur | September 04, 2022

Sushmita Sen drops a ‘magical’ family video: ਟੀਵੀ ਅਦਾਕਾਰਾ ਚਾਰੂ ਅਸੋਪਾ ਜੋ ਕਿ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਚੱਲ ਰਹੀ ਹੈ। ਦਰਅਸਲ, ਆਪਣੇ ਵਿਆਹ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ, ਅਭਿਨੇਤਰੀ ਨੇ ਆਪਣੇ ਪਤੀ ਰਾਜੀਵ ਸੇਨ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਚਾਰੂ ਅਸੋਪਾ ਅਤੇ ਰਾਜੀਵ ਸੇਨ ਦੇ ਇਸ ਕਦਮ ਨਾਲ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ। ਅਜਿਹੇ 'ਚ ਅਦਾਕਾਰਾ ਅਤੇ ਸਾਬਕਾ ਮਿਸ ਵਰਲਡ ਸੁਸ਼ਮਿਤਾ ਸੇਨ ਨੇ ਆਪਣੀ ਭਰਜਾਈ ਚਾਰੂ ਅਸੋਪਾ ਲਈ ਸੋਸ਼ਲ ਮੀਡੀਆ 'ਤੇ ਇੱਕ ਖਾਸ ਵੀਡੀਓ ਪੋਸਟ ਕੀਤੀ ਹੈ।

ਹੋਰ ਪੜ੍ਹੋ : ਪੰਜਾਬੀ ਕਲਾਕਾਰ ਜੱਗੀ ਖਰੌੜ ਦੇ ਵਿਆਹ ਦਾ ਵੀਡੀਓ ਆਇਆ ਸਾਹਮਣੇ, ਬਹੁਤ ਹੀ ਸਾਦਗੀ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ

image source Instagram

ਸੁਸ਼ਮਿਤਾ ਨੇ ਭਰਾ ਰਾਜੀਵ ਅਤੇ ਭਾਬੀ ਚਾਰੂ ਵਿਚਾਲੇ ਚੱਲ ਰਹੇ ਮਤਭੇਦ ਨੂੰ ਖਤਮ ਕਰਨ 'ਤੇ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਸੁਸ਼ਮਿਤਾ ਸੇਨ ਨੇ ਬਹੁਤ ਸਾਰੀਆਂ ਤਸਵੀਰਾਂ ਨੂੰ ਮਿਲਾ ਕੇ ਇੱਕ ਵੀਡੀਓ ਬਣਾਇਆ ਅਤੇ ਕੈਪਸ਼ਨ ਵਿੱਚ ਲਿਖਿਆ – ‘What a magical album your phone created @asopacharu 😍❤️🤗😁💋I love how even technology celebrates Family!!!😄…ਮੈਂ ਤੁਹਾਡੇ ਤਿੰਨਾਂ ਲਈ ਬਹੁਤ ਖੁਸ਼ ਹਾਂ !! #duggadugga’। ਜਿਸ 'ਤੇ ਚਾਰੂ ਨੇ ਰਿਪਲਾਈ ਕਰਦੇ ਹੋਏ ਲਿਖਿਆ- ‘ਧੰਨਵਾਦ ਦੀਦੀ, ਤੁਹਾਨੂੰ ਬਹੁਤ ਸਾਰਾ ਪਿਆਰ’।

image source Instagram

ਰਾਜੀਵ ਸੇਨ ਅਤੇ ਚਾਰੂ ਅਸੋਪਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਬੇਟੀ ਜ਼ਿਆਨਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਚਾਰੂ ਜ਼ਿਆਨਾ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਰਾਜੀਵ ਅਤੇ ਚਾਰੂ ਵਿਚਾਲੇ ਕਈ ਵਾਰ ਦਰਾਰ ਦੀਆਂ ਖਬਰਾਂ ਆਈਆਂ ਸਨ। ਪਰ ਇੱਕ ਵਾਰ ਫਿਰ ਇਸ ਜੋੜੇ ਨੇ ਇੱਕ ਦੂਜੇ ਨੂੰ ਮੌਕਾ ਦਿੰਦੇ ਹੋਏ ਆਪਣੇ ਵਿਆਹ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

charu image image source Instagram

 

View this post on Instagram

 

A post shared by Sushmita Sen (@sushmitasen47)

You may also like