ਅਰਸਲਾਨ ਗੋਨੀ ਨਾਲ ਹੱਥਾਂ 'ਚ ਹੱਥ ਪਾ ਕੇ ਘੁੰਮਦੀ ਨਜ਼ਰ ਆਈ ਸੁਜ਼ੈਨ ਖਾਨ ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | April 06, 2022

ਬਾਲੀਵੁੱਡ ਇੰਡਸਟਰੀ 'ਚ ਹਰ ਰੋਜ਼ ਕਈ ਰਿਸ਼ਤੇ ਬਣਦੇ ਹਨ ਅਤੇ ਕਈ ਵਿਗੜਦੇ ਨਜ਼ਰ ਆਉਂਦੇ ਹਨ। ਪਿਛਲੇ ਦਿਨੀਂ ਮਨੋਰੰਜਨ ਜਗਤ ਦੇ ਕਈ ਮਸ਼ਹੂਰ ਜੋੜੇ ਆਪਣੇ ਤਲਾਕ ਅਤੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਣਦੇ ਦੇਖੇ ਗਏ ਸਨ। ਇਨ੍ਹਾਂ ਮਸ਼ਹੂਰ ਜੋੜਿਆਂ 'ਚੋਂ ਇੱਕ ਹੈ ਰਿਤਿਕ ਰੋਸ਼ਨ ਅਤੇ ਉਨ੍ਹਾਂ ਦੀ ਪਤਨੀ ਸੁਜ਼ੈਨ ਖਾਨ। ਤਲਾਕ ਲੈਣ ਤੋਂ ਬਾਅਦ ਵੀ ਦੋਵੇਂ ਆਪਣੇ ਨਵੇਂ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ।


ਤਲਾਕ ਤੋਂ ਬਾਅਦ ਆਪਣੇ ਅਫੇਅਰ ਨੂੰ ਲੈ ਕੇ ਲਗਾਤਾਰ ਚਰਚਾ 'ਚ ਰਹੀ ਸੁਜ਼ੈਨ ਖਾਨ ਮੁੜ ਇੱਕ ਵਾਰ ਸੁਰਖੀਆਂ ਵਿੱਚ ਆ ਗਈ ਹੈ। ਇਸ ਦੇ ਮੁਖ ਦੋ ਕਾਰਨ ਹਨ, ਪਹਿਲਾ ਇਹ ਕੀ ਗੋਵਾ ਵਿੱਚ ਸੁਜ਼ੈਨ ਆਪਣੇ ਬੁਆਏਫ੍ਰੈਂਟ ਅਰਸਲਾਨ ਗੋਨੀ, ਐਕਸ ਪਤੀ ਰਿਤਿਕ ਰੋਸ਼ਨ ਅਤੇ ਰਿਤਿਕ ਦੀ ਗਰਲਫ੍ਰੈਂਡ ਸਬਾ ਦੇ ਨਾਲ ਇੱਕਠੇ ਪਾਰਟੀ ਮਨਾਉਂਦੀ ਹੋਈ ਨਜ਼ਰ ਆਈ। ਦੂਜੇ ਕਾਰਨ ਇਹ ਹੈ ਕਿ ਗੋਵਾ ਤੋਂ ਵਾਪਸ ਪਰਤਦੇ ਹੀ ਸੁਜ਼ੈਨ ਖਾਨ ਨੂੰ ਉਸ ਦੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

ਪਾਪਰਾਜ਼ੀ ਦੇ ਕੈਮਰੇ 'ਚ ਕੈਦ ਹੋਈ ਸੁਜ਼ੈਨ ਖਾਨ ਇਸ ਦੌਰਾਨ ਅਰਸਲਾਨ ਦੇ ਹੱਥਾਂ ਵਿੱਚ ਹੱਥ ਪਾ ਕੇ ਤੁਰਦੀ ਹੋਈ ਨਜ਼ਰ ਆਈ। ਦੋਹਾਂ ਨੂੰ ਇਸ ਤਰ੍ਹਾਂ ਇਕੱਠੇ ਦੇਖ ਕੇ ਹੁਣ ਯੂਜ਼ਰਸ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਕਿਆਸ ਲਗਾ ਰਹੇ ਹਨ। ਖਾਸ ਗੱਲ ਇਹ ਸੀ ਕਿ ਸੁਜ਼ੈਨ ਅਤੇ ਅਰਸਲਾਨ ਤੋਂ ਪਹਿਲਾਂ ਰਿਤਿਕ ਅਤੇ ਸਬਾ ਨੂੰ ਵੀ ਏਅਰਪੋਰਟ 'ਤੇ ਇੱਕਠੇ ਸਪਾਟ ਕੀਤਾ ਗਿਆ ਸੀ।

 

ਹੋਰ ਪੜ੍ਹੋ : ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਗੋਆ 'ਚ ਸੁਜ਼ੈਨ ਖਾਨ ਤੇ ਅਰਸਲਾਨ ਗੋਨੀ ਨਾਲ ਪਾਰਟੀ ਕਰਦੇ ਹੋਏ ਆਏ ਨਜ਼ਰ, ਤਸਵੀਰਾਂ ਹੋਇਆਂ ਵਾਇਰਲ

 

View this post on Instagram

 

A post shared by Viral Bhayani (@viralbhayani)

ਸੋਸ਼ਲ ਮੀਡੀਆ ਉੱਤੇ ਰਿਤਿਕ-ਸਬਾ, ਸੁਜ਼ੈਨ-ਅਰਸਲਾਨ ਦੀ ਅਜਿਹੀ ਵੀਡੀਓ ਸਾਹਮਣੇ ਆਉਣ ਮਗਰੋਂ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇਨ੍ਹਾਂ ਵੀਡੀਓਜ਼ 'ਤੇ ਨੇਟੀਜ਼ਨ ਵੱਖ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

Image Source: Instagram

ਇੰਨਾ ਹੀ ਨਹੀਂ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਕਈ ਸੋਸ਼ਲ ਮੀਡੀਆ ਯੂਜ਼ਰਸ ਰਿਤਿਕ ਅਤੇ ਸੁਜ਼ੈਨ ਦਾ ਮਜ਼ਾ ਲੈਂਦੇ ਵੀ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ਕੀ ਦੋਵੇਂ ਐਕਸ ਪਤੀ-ਪਤਨੀ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ? ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਅਸੀਂ ਵੀ ਖੇਡਾਂਗੇ, ਥੋੜ੍ਹਾ ਪਿੱਛੇ ਹੋਵਾਂਗੇ। ਇੱਕ ਹੋਰ ਯੂਜ਼ਰ ਨੇ ਲਿਖਿਆ, ਕੌਣ ਬਣਿਆ ਇਸ ਮੁਕਾਬਲੇ ਦਾ ਵਿਜੇਤਾ? ਇਸ ਤੋਂ ਇਲਾਵਾ ਹੋਰ ਯੂਜ਼ਰਸ ਵੀ ਸੁਜ਼ੈਨ ਅਤੇ ਰਿਤਿਕ ਨੂੰ ਇਕੱਠੇ ਦੇਖ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦਿੰਦੇ ਨਜ਼ਰ ਆਏ।

 

View this post on Instagram

 

A post shared by Viral Bhayani (@viralbhayani)

You may also like