Taarak Mehta Ka Ooltah Chashmah: ਕਰਜ਼ੇ 'ਚ ਡੁੱਬੇ ਸੀ 'ਤਾਰਕ ਮਹਿਤਾ' ਦੇ ਰੋਸ਼ਨ ਸਿੰਘ ਸੋਢੀ, ਕਰਜ਼ਦਾਰਾਂ ਤੋਂ ਬਚਣ ਲਈ ਕੀਤਾ ਸੀ ਇਹ ਕੰਮ

written by Lajwinder kaur | October 11, 2022 03:32pm

Taarak Mehta Ka Ooltah Chashmah: ਟੀਵੀ ਜਗਤ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੋਕਾਂ ਦਾ ਪਸੰਦੀਦਾ ਸ਼ੋਅ ਹੈ। ਇਹ ਕਾਮੇਡੀ ਸੀਰੀਅਲ ਲਗਭਗ 14 ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ।

ਸ਼ੋਅ ਦੀ ਸਟਾਰਕਾਸਟ ਭਾਵੇਂ ਲੰਬੀ ਹੋਵੇ ਪਰ ਲੋਕ ਹਰ ਕਿਰਦਾਰ ਨੂੰ ਬਹੁਤ ਪਸੰਦ ਕਰਦੇ ਹਨ। ਇਸ ਸ਼ੋਅ 'ਚ ਸ਼ੁਰੂ ਤੋਂ ਕੰਮ ਕਰਨ ਵਾਲੇ ਕਲਾਕਾਰਾਂ ਤੋਂ ਲੈ ਕੇ ਇਸ ਸ਼ੋਅ ਨੂੰ ਅਲਵਿਦਾ ਕਹਿ ਚੁੱਕੇ ਕਲਾਕਾਰਾਂ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸੇ ਹੋਏ ਹਨ। ਸ਼ੋਅ ਦੇ ਹਰ ਕਿਰਦਾਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਕੀ ਤੁਸੀਂ ਰੌਸ਼ਨ ਸਿੰਘ ਸੋਢੀ ਦੀ ਅਸਲ ਜ਼ਿੰਦਗੀ ਤੋਂ ਜਾਣੂ ਹੋ?

Taarak Mehta Ka Ooltah Chashmah image

ਹੋਰ ਪੜ੍ਹੋ : ਸ਼ੀਰਾ ਜਸਵੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਪਾਰਟੀ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਰੋਸ਼ਨ ਸਿੰਘ ਸੋਢੀ ਦਾ ਅਸਲੀ ਨਾਂ ਗੁਰਚਰਨ ਸਿੰਘ ਹੈ। ਗੁਰਚਰਨ ਸਿੰਘ ਨੇ ਆਪਣੇ ਕੂਲ ਅੰਦਾਜ਼ ਨਾਲ ਸ਼ੋਅ ਵਿੱਚ ਜਾਨ ਪਾ ਦਿੱਤੀ ਸੀ। ਅੱਜ ਭਾਵੇਂ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੈ ਪਰ ਜਦੋਂ ਵੀ ਰੌਸ਼ਨ ਸਿੰਘ ਸੋਢੀ ਦੀ ਗੱਲ ਆਉਂਦੀ ਹੈ ਤਾਂ ਗੁਰਚਰਨ ਸਿੰਘ ਦਾ ਚਿਹਰਾ ਸਭ ਤੋਂ ਪਹਿਲਾਂ ਆਉਂਦਾ ਹੈ। ਪਰ ਜੀਵਨ ਵਿੱਚ ਇੰਨਾ ਕੁਝ ਹਾਸਿਲ ਕਰਨ ਤੋਂ ਪਹਿਲਾਂ ਗੁਰਚਰਨ ਸਿੰਘ ਬਹੁਤ ਮੁਸ਼ਕਲਾਂ ਵਿੱਚ ਸਨ। ਉਸ ਨੂੰ ਮਜਬੂਰੀ ਵਿੱਚ ਮੁੰਬਈ ਆਉਣਾ ਪਿਆ।

Taarak Mehta actor Gurucharan Singh aka Sodhi

ਕਿਸੇ ਸਮੇਂ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਨੇ ਆਪਣੇ ਇੱਕ ਲਾਈਵ ਵੀਡੀਓ ਵਿੱਚ ਦੱਸਿਆ ਸੀ ਕਿ ਉਹ ਅਜਿਹੇ ਸਮੇਂ ਵਿੱਚ ਮੁੰਬਈ ਆ ਗਿਆ ਸੀ ਜਦੋਂ ਉਹ ਬਹੁਤ ਕਰਜ਼ੇ ਦਾ ਸਾਹਮਣਾ ਕਰ ਰਹੇ ਸਨ। ਪੈਸੇ ਮੰਗਣ ਲਈ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਜਦੋਂ ਗੁਰਚਰਨ ਸਿੰਘ ਨੂੰ ਕਿਧਰੋਂ ਵੀ ਉਮੀਦ ਦੀ ਕਿਰਨ ਨਾ ਦਿਸੀ ਤਾਂ ਉਨ੍ਹਾਂ ਨੇ ਮੁੰਬਈ ਵੱਲ ਦਾ ਰੁਖ ਕਰ ਲਿਆ ਅਤੇ ਛੇ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਨੂੰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਲ ਮਿਲ ਗਿਆ ਸੀ।

Sodhi aka Gurucharan Singh

You may also like