‘ਤਮਾਸ਼ਾ’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਕਰ ਰਹੇ ਨੇ ਅਦਾਕਾਰੀ, ਦੇਖੋ ਵੀਡੀਓ

Written by  Lajwinder kaur   |  June 02nd 2020 05:51 PM  |  Updated: June 02nd 2020 05:51 PM

‘ਤਮਾਸ਼ਾ’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਕਰ ਰਹੇ ਨੇ ਅਦਾਕਾਰੀ, ਦੇਖੋ ਵੀਡੀਓ

ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜੀ ਹਾਂ ਉਹ ਬਹੁਤ ਜਲਦ ਪੰਜਾਬੀ ਗਾਇਕ ਮਾਰਸ਼ਲ ਸਹਿਗਲ (Marshall Sehgal) ਦਾ ਆਉਣ ਵਾਲੇ ਨਵੇਂ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਤਮਾਸ਼ਾ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ।

 

View this post on Instagram

 

@marshallsehgal_official @rony769d #himanshikhurana @tseries.official

A post shared by Himanshi Khurana ? (@iamhimanshikhurana) on

ਹੋਰ ਵੇਖੋ : ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹਿਮਾਂਸ਼ੀ ਖੁਰਾਣਾ ਦਾ ਇਹ ਪੁਰਾਣਾ ਵੀਡੀਓ, ਨਜ਼ਰ ਆ ਰਹੇ ਨੇ ਕ੍ਰਿਕੇਟ ਖੇਡਦੇ ਹੋਏ

ਤਮਾਸ਼ਾ (Tamasha) ਦੇ ਬੋਲ ਮਾਰਸ਼ਲ ਸਹਿਗਲ ਨੇ ਖੁਦ ਹੀ ਲਿਖਿਆ ਹੈ ਤੇ ਮਿਊਜ਼ਿਕ ਗੌਰਵ ਤੇ ਕਾਰਤਿਕ ਦੇਵ ਹੋਰਾਂ ਨੇ ਮਿਲ ਕੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ ਤੇ ਰੋਨੀ ਸਿੰਘ । ਗੀਤ ਦਾ ਟੀਜ਼ਰ ਟੀ ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਟੀਜ਼ਰ ਖੂਬ ਪਸੰਦ ਆ ਰਿਹਾ ਹੈ ।

ਮਾਰਸ਼ਲ  ਸਹਿਗਲ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵਕਤ, ਚੋਰੀ ਚੋਰੀ, ਮਿੱਟੀ, ਸੀ ਯੂ ਨਾਓ, ਵਰਗੇ ਗੀਤ ਦੇ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network