ਕਰਨ ਕੁੰਦਰਾ ਦਾ ਕੁਝ ਇਸ ਤਰ੍ਹਾਂ ਖਿਆਲ ਕਰਦੀ ਨਜ਼ਰ ਆਈ ਤੇਜਸਵੀ ਪ੍ਰਕਾਸ਼, ਇਸ ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Lajwinder kaur | May 16, 2022

Tejasswi Prakash And Karan Kundrra Cute Video : ਬਿੱਗ ਬੌਸ ਸੀਜ਼ਨ 15 ਦੇ ਸ਼ੋਅ ‘ਚ ਬਣੀ ਜੋੜੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਤੇਜਸਵੀ ਤੇ ਕਰਨ ਦੀਆਂ ਵੀਡੀਓਜ਼ ਤੇ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਦੋਵੇਂ ਕਲਾਕਾਰਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

The Khatra Khatra Show: Karan Kundrra kisses Tejasswi Prakash on her cheeks [VIDEO] Image Source: Twitter
ਬਿੱਗ ਬੌਸ 15 ਦੇ ਘਰ ਦੀਆਂ ਮਨਪਸੰਦ ਜੋੜੀਆਂ ਵਿੱਚੋਂ ਇੱਕ ਤੇਜਸਵੀ ਤੇ ਕਰਨ ਇੱਕ ਵਾਰ ਫਿਰ ਇਕੱਠੇ ਸਪਾਟ ਕੀਤੇ ਗਏ, ਜਿੱਥੇ ਦੋਵੇਂ ਇੱਕ-ਦੂਜੇ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ। ਦੋਹਾਂ ਨੇ ਆਪਣੇ ਕਿਊਟ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ, ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੇ ਜਨਮਦਿਨ ਦੀ ਪਾਰਟੀ ਵਿੱਚ ਕਈ ਸਿਤਾਰੇ ਸ਼ਾਮਲ ਹੋਏ, ਜਿਨ੍ਹਾਂ ਵਿੱਚ ਤੇਜਸਵੀ ਅਤੇ ਕਰਨ ਕੁੰਦਰਾ ਵੀ ਇੱਕ ਸਨ।

Tejasswi Prakash.jpg image From instagram

Tejasswi Prakash ਇੱਕ ਮੈਰੂਨ ਰੰਗ ਦੇ ਸਟ੍ਰੈਪੀ ਚਮਕਦਾਰ ਪਹਿਰਾਵੇ ਵਿੱਚ ਹੌਟ ਲੱਗ ਰਹੀ ਸੀ, ਜਦੋਂ ਕਿ ਕਰਨ ਨੇ ਕਾਲੇ ਰੰਗ ਦੀ ਕਮੀਜ਼ ਦੇ ਨਾਲ ਮਲਟੀਕਲਰ ਕੋਰਟ ਪਾਇਆ ਹੋਇਆ ਸੀ। ਦੋਵੇਂ ਇਕੱਠੇ ਬਹੁਤ ਪਿਆਰੇ ਲੱਗ ਰਹੇ ਸਨ। ਇਸ ਤੋਂ ਇਲਾਵਾ ਪਾਰਟੀ ਦੇ ਅੰਦਰੋਂ ਉਨ੍ਹਾਂ ਦੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ।

tejassvi parkash

ਇਸ ਪਾਰਟੀ 'ਚ ਬਿੱਗ ਬੌਸ 15 ਦੇ ਸਹਿ ਪ੍ਰਤੀਯੋਗੀ ਆਸਿਮ ਰਿਆਜ਼ ਅਤੇ ਕਈ ਹੋਰ ਸਿਤਾਰੇ ਵੀ ਮੌਜੂਦ ਸਨ। ਇੱਕ ਵੀਡੀਓ ਵਿੱਚ ਤੇਜਸਵੀ ਕਰਨ ਕੁੰਦਰਾ ਦੇ ਮੱਥੇ ਤੋਂ ਪਸੀਨਾ ਪੂੰਝਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਕ ਵੀਡੀਓ 'ਚ ਕਰਨ ਨੂੰ ਤੇਜਸਵੀ ਦੇ ਵਾਲ ਨੂੰ ਠੀਕ ਕਰਦੀ ਹੋਈ ਨਜ਼ਰ ਆਈ। ਤੇਜਸਵੀ ਦਾ ਇਸ ਤਰ੍ਹਾਂ ਕਰਨ ਦਾ ਖਿਆਲ ਰੱਖਣ ਵਾਲਾ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਹਾਲ ਹੀ ਚ ਤੇਜਸਵੀ ਪ੍ਰਕਾਸ਼ ਨੇ ਨਵੀਂ ਲਗਜਰੀ ਕਾਰ ਖਰੀਦੀ ਹੈ। ਉੱਧਰ ਕਰਨ ਕੁੰਦਰਾ ਨੇ ਵੀ ਨਵਾਂ ਲਗਜਰੀ ਫਲੈਟ ਖਰੀਦਿਆ ਹੈ।

ਹੋਰ ਪੜ੍ਹੋ : ਵਿਆਹ ਦੇ ਇੱਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ 'ਤੇ ਗਏ ਰਣਬੀਰ ਕਪੂਰ ਅਤੇ ਆਲੀਆ ਭੱਟ, ਵੀਡੀਓ 'ਚ ਕਿਊਟ ਅੰਦਾਜ਼ 'ਚ ਆਏ ਨਜ਼ਰ

 

You may also like