
ਬਾਲੀਵੁੱਡ ਸਿਤਾਰੇ (Bollywood Stars) ਰੀਲ ਲਾਈਫ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ । ਇਨ੍ਹਾਂ ਅਦਾਕਾਰਾਂ ਦੀ ਐਕਟਿੰਗ ਏਨੀਂ ਕੁ ਪ੍ਰਭਾਵੀ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਵੀ ਫ਼ਿਲਮ ਵੇਖਦੇ ਹਾਂ ਤਾਂ ਉਸ ਨੂੰ ਅਸਲ ਸਮਝ ਕੇ ਜੇ ਕੋਈ ਅਦਾਕਾਰ ਫ਼ਿਲਮ ‘ਚ ਹੱਸ ਰਿਹਾ ਹੁੰਦਾ ਹੈ ਤਾਂ ਅਸੀਂ ਹੱਸਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਜੇ ਕੋਈ ਰੋ ਰਿਹਾ ਹੁੰਦਾ ਹੈ ਅਸੀਂ ਰੋਣ ਲੱਗ ਪੈਂਦੇ ਹਾਂ । ਕਿਉਂਕਿ ਅਸੀਂ ਹਕੀਕਤ ਤੋਂ ਬੇਖਬਰ ਇਹ ਸਮਝ ਲੈਂਦੇ ਹਾਂ ਕਿ ਸ਼ਾਇਦ ਇਹ ਸਭ ਕੁਝ ਅਸਲ ‘ਚ ਵਾਪਰ ਰਿਹਾ ਹੁੰਦਾ ਹੈ ।

ਹੋਰ ਪੜ੍ਹੋ : ਰਣਬੀਰ ਕਪੂਰ ਅਤੇ ਆਲੀਆ ਨੂੰ ਰਣਬੀਰ ਦੀ ਸਾਬਕਾ ਗਰਲ ਫ੍ਰੈਂਡ ਦੀਪਿਕਾ ਪਾਦੂਕੋਣ ਨੇ ਦਿੱਤੀ ਵਧਾਈ
ਪਰ ਇਹ ਸਭ ਪਰਦੇ ‘ਤੇ ਆਪਣੀ ਜੀਵੰਤ ਅਦਾਕਾਰੀ ਦੇ ਨਾਲ ਦਿਲ ਜਿੱਤਣ ਵਾਲੇ ਅਦਾਕਾਰਾਂ ਦਾ ਕਮਾਲ ਹੁੰਦਾ ਹੈ । ਪਰ ਅੱਜ ਅਸੀਂ ਤੁਹਾਨੂੰ ਕੁਝ ਹੀਰੋਇਨਾਂ ਦੇ ਇਮੋਸ਼ਨ ਬਾਰੇ ਦੱਸਣ ਜਾ ਰਹੇ ਹਾਂ, ਜਦੋਂ ਸਭ ਦੇ ਸਾਹਮਣੇ ਇਹ ਹੀਰੋਇਨਾਂ ਜਜ਼ਬਾਤੀ ਹੋ ਗਈਆਂ ਅਤੇ ਖੁਦ ਨੂੰ ਭਾਵੁਕ ਹੋਣ ਤੋਂ ਰੋਕ ਨਹੀਂ ਸਕੀਆਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਦੀ ।

ਹੋਰ ਪੜ੍ਹੋ : ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਵਾਇਰਲ ਹੋਇਆ ਨੀਤੂ ਕਪੂਰ ਦਾ ਵੀਡੀਓ, ਜਾਣੋ ਨੂੰਹ ਆਲੀਆ ਭੱਟ ਬਾਰੇ ਕੀ ਕਿਹਾ
ਜੋ ਆਪਣੀ ਫ਼ਿਲਮ ‘ਛਪਾਕ’ ਦਾ ਟ੍ਰੇਲਰ ਰਿਲੀਜ਼ ਹੋਣ ਮੌਕੇ ਰੋ ਪਈ ਸੀ । ਇਹ ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ‘ਤੇ ਬਣੀ ਸੀ । ਇਸ ਤੋਂ ਇਲਾਵਾ ਆਲੀਆ ਭੱਟ ਵੀ ਆਪਣੇ ਇਮੋਸ਼ਨ ਨੂੰ ਉਸ ਸਮੇਂ ਕਾਬੂ ਨਹੀਂ ਰੱਖ ਪਾਈ ਸੀ ਜਦੋਂ ਉਹ ਆਪਣੀ ਫ਼ਿਲਮ ‘ਹਾਈਵੇ’ ਦਾ ਪ੍ਰਮੋਸ਼ਨ ਕਰ ਰਹੀ ਸੀ ।

ਹੋਰ ਪੜ੍ਹੋ : ਦੀਆ ਮਿਰਜ਼ਾ ਨੇ ਦੱਸਿਆ ਇਸ ਡਰ ਤੋਂ ਉਹ ਨਹੀਂ ਲਗਵਾ ਰਹੀ ਕੋਰੋਨਾ ਵੈਕਸੀਨ ਦਾ ਟੀਕਾ
ਦੀਆ ਮਿਰਜ਼ਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਕ ਸਮਾਗਮ ਦੇ ਦੌਰਾਨ ਉਦੋਂ ਸਭ ਦੇ ਸਾਹਮਣੇ ਰੋ ਪਈ ਜਦੋਂ ਉਸ ਨੂੰ ਕੌਂਬੇ ਬ੍ਰਾਇੰਟ ਜਹਾਜ਼ ਹਾਦਸੇ ਦੀ ਖ਼ਬਰ ਮਿਲੀ ।ਸ਼ਿਲਪਾ ਸ਼ੈੱਟੀ ਸੁਪਰ ਡਾਂਸਰ ਦੇ ਸੈੱਟ ‘ਤੇ ਉਸ ਵੇਲੇ ਰੋ ਪਈ ਸੀ ਜਦੋਂ ਉਸ ਦੇ ਪਤੀ ਅਸ਼ਲੀਲ ਫ਼ਿਲਮਾਂ ਬਨਾਉਣ ਦੇ ਕਾਰਨ ਵਿਵਾਦਾਂ ‘ਚ ਘਿਰ ਗਏ ਸਨ ।

ਅਦਾਕਾਰਾ ਮਨੀਸ਼ਾ ਕੋਇਰਾਲਾ ਜਿਸ ਨੇ ਕੈਂਸਰ ਨੂੰ ਕੁਝ ਸਾਲ ਪਹਿਲਾਂ ਹੀ ਹਰਾਇਆ ਸੀ ।

ਆਪਣੀ ਬੀਮਾਰੀ ਦੇ ਦਿਨਾਂ ਨੂੰ ਯਾਦ ਕਰਕੇ ਉਹ ਇੱਕ ਗੱਲਬਾਤ ਦੌਰਾਨ ਸਭ ਦੇ ਸਾਹਮਣੇ ਭਾਵੁਕ ਹੋ ਗਈ ਸੀ ।

ਇਸ ਤੋਂ ਇਲਾਵਾ ਗੱਲ ਕਰੀਏ ਰਾਣੀ ਮੁਖਰਜੀ ਦੀ ਤਾਂ ਉਹ ਵੀ ਉਸ ਵੇਲੇ ਸਭ ਦੇ ਸਾਹਮਣੇ ਰੋ ਪਈ ਸੀ ਜਦੋਂ ਉਸ ਦੇ ਸਹੁਰੇ ਯਸ਼ ਚੋਪੜਾ ਦੀ ਯਾਦ ‘ਚ ਇੱਕ ਸਮਾਗਮ ਕਰਵਾਇਆ ਗਿਆ ਸੀ ।