
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਕਈ ਥਾਵਾਂ ‘ਤੇ ਰੱਬ ਵਾਂਗ ਪੂਜਿਆ ਜਾਂਦਾ ਹੈ । ਉੱਥੇ ਹੀ ਸਾਊਥ ਇੰਡਸਟਰੀ ਦਾ ਵੀ ਇੱਕ ਅਜਿਹਾ ਅਦਾਕਾਰ ਹੈ ਜਿਸ ਦੀ ਲੋਕ ਪੂਜਾ ਕਰਦੇ ਹਨ । ਹਾਲਾਂਕਿ ਰਜਨੀਕਾਂਤ ਨੂੰ ਵੀ ਸਾਊਥ ‘ਚ ਲੋਕ ਭਗਵਾਨ ਵਾਂਗ ਪੂਜਦੇ ਹਨ । ਕਿਉਂਕਿ ਉਹ ਦਿਲ ਖੋਲ੍ਹ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਰਜਨੀਕਾਂਤ ਨਹੀਂ,ਬਲਕਿ ਸਾਊਥ ਇੰਡਸਟਰੀ ਦੇ ਇੱਕ ਅਜਿਹੇ ਹੀ ਅਦਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ ।

ਹੋਰ ਪੜ੍ਹੋ : ਨੀਰੂ ਬਾਜਵਾ ਦੀ ਫ਼ਿਲਮ ‘ਲੌਂਗ ਲਾਚੀ-2’ ਦਾ ਟੀਜ਼ਰ ਜਾਰੀ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਜਿਸ ਦੀ ਇੱਕ ਪਿੰਡ ‘ਚ ਭਗਵਾਨ ਵਾਂਗ ਪੂਜਾ ਕੀਤੀ ਜਾਂਦੀ ਹੈ । ਇਸ ਅਦਾਕਾਰ ਦਾ ਨਾਮ ਕਿਚਾ ਸੁਦੀਪ (Kiccha Sudeep) ਹੈ । ਜੋ ਕਿ ਕੰਨੜ ਇੰਡਸਟਰੀ ਦਾ ਪ੍ਰਸਿੱਧ ਅਦਾਕਾਰ ਹੈ । ਅਦਾਕਾਰ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਇੱਕ ਪਿੰਡ ਅਜਿਹਾ ਹੈ । ਜਿੱਥੇ ਹਰ ਘਰ ‘ਚ ਉਸ ਦੀ ਪੂਜਾ ਕੀਤੀ ਜਾਂਦੀ ਹੈ।

ਹੋਰ ਪੜ੍ਹੋ : ਕੀ ਮਾਲਦੀਵ ‘ਚ ਆਪਣੀ ਲੇਡੀ ਲਵ ਦੇ ਨਾਲ ਸਮਾਂ ਬਿਤਾ ਰਹੇ ਹਨ ਐਮੀ ਵਿਰਕ, ਤਸਵੀਰ ਕੀਤੀ ਸਾਂਝੀ
ਅਦਾਕਾਰ ਨੇ ਇਸ ਇੰਟਰਵਿਊ ‘ਚ ਆਪਣੇ ਪ੍ਰਸ਼ੰਸਕਾਂ ਦੇ ਬਾਰੇ ਵੀ ਦੱਸਿਆ ।ਅਦਾਕਾਰ ਨੇ ਦੱਸਿਆ ਕਿ ਅਜਿਹੇ ਵੀ ਲੋਕ ਹਨ ਜੋ ਆਪਣੇ ਪੂਰੇ ਸਰੀਰ ‘ਤੇੁ ਉਸ ਦੇ ਟੈਟੂ ਬਣਵਾਈ ਫਿਰਦੇ ਹਨ । ਅਦਾਕਾਰ ਨੇ ਦੱਸਿਆ ਕਿ ਇੱਕ ਪੂਰੇ ਪਰਿਵਾਰ ਦੇ ਵੱਲੋਂ ਇਹ ਟੈਟੂ ਆਪਣੇ ਪੂਰੇ ਸਰੀਰ ‘ਤੇ ਬਣਵਾਏ ਗਏ ਸਨ । ਅਦਾਕਾਰ ਨੇ ਦੱਸਿਆ ਕਿ ਇੱਕ ਪਿੰਡ ‘ਚ ਉਸ ਦੀ ਪੂਜਾ ਹਰ ਘਰ ‘ਚ ਕੀਤੀ ਜਾਂਦੀ ਹੈ ।

ਜੋ ਕਿ ਉਸ ਦੇ ਲਈ ਬਹੁਤ ਹੀ ਡਰਾਉਣਾ ਅਨੁਭਵ ਹੈ ਅਤੇ ਮੈਂ ਅਜਿਹਾ ਕਦੇ ਵੀ ਨਹੀਂ ਸੀ ਚਾਹਿਆ । ਸੁਦੀਪ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1997 ‘ਚ ਕੀਤੀ ਸੀ । ਉਸ ਦੀ ਹਿੱਟ ਫ਼ਿਲਮ ਦੀ ਗੱਲ ਕਰੀਏ ਤਾਂ ਉਹ ‘ਹੁੱਚਾ’ ਸੀ । ਇਸ ਫ਼ਿਲਮ ਨੇ ਨਾ ਸਿਰਫ਼ ਉਸ ਨੂੰ ਕਾਮਯਾਬੀ ਦਿਵਾਈ ਬਲਕਿ ਉਸ ਨੂੰ ਕਿਚਾ ਸਰਨੇਮ ਵੀ ਮਿਲਿਆ ।