ਵਿੱਕੀ ਕੌਸ਼ਲ ਨੇ ਦੱਸੀ ਵਿਆਹ 'ਤੇ ਜੁੱਤੀ ਲੁਕਾਉਣ ਦੀ ਕਹਾਣੀ, ਕੈਟਰੀਨਾ ਕੈਫ ਨੂੰ ਆ ਗਿਆ ਸੀ ਗੁੱਸਾ

written by Lajwinder kaur | December 29, 2022 10:40am

Vicky Kaushal-Katrina Kaif news: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ ਹੈ। ਦੋਵਾਂ ਦੇ ਵਿਆਹ ਦੀਆਂ ਰਸਮਾਂ ਨਿੱਜੀ ਸਨ। ਹਾਲਾਂਕਿ ਹੁਣ ਕੈਟਰੀਨਾ ਅਤੇ ਵਿੱਕੀ ਹੌਲੀ-ਹੌਲੀ ਕਈ ਇੰਟਰਵਿਊਜ਼ 'ਚ ਕਈ ਖੁਲਾਸੇ ਕਰ ਰਹੇ ਹਨ। ਕਪਿਲ ਸ਼ਰਮਾ ਦੇ ਸ਼ੋਅ 'ਤੇ ਵਿੱਕੀ ਨੇ ਜੁੱਤੀ ਚੋਰੀ ਕਰਨ ਦੀ ਰਸਮ ਨਾਲ ਜੁੜੀ ਇੱਕ ਮਜ਼ੇਦਾਰ ਗੱਲ ਦੱਸੀ। ਉਸਨੇ ਦੱਸਿਆ ਕਿ ਉਸਦੀ ਸਾਲੀਆਂ ਨੇ ਜੁੱਤੀ ਛੁਪਾ ਦਿੱਤੀ ਸੀ। ਹਾਲਾਂਕਿ ਬਦਲੇ 'ਚ ਸਾਲੀਆਂ ਨੂੰ ਕੁਝ ਵੀ ਨਹੀਂ ਮਿਲ ਸਕਿਆ। ਕਿਉਂਕਿ ਕੈਟਰੀਨਾ ਦੇ ਗੁੱਸੇ ਕਾਰਨ ਭੈਣਾਂ ਨੂੰ ਵਿੱਕੀ ਦੀਆਂ ਜੁੱਤੀਆਂ ਮੁਫ਼ਤ ਵਿੱਚ ਹੀ ਵਾਪਸ ਕਰਨੀਆਂ ਪਈਆਂ ਸਨ।

katrina kaif and vicky kaushal viral video from filght Image Source : Instagram

ਹੋਰ ਪੜ੍ਹੋ : ਛੁੱਟੀਆਂ ਦਾ ਲੁਤਫ਼ ਲੈਂਦੇ ਨਜ਼ਰ ਆਏ ਵਿੱਕੀ ਕੌਸ਼ਲ, ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪੁੱਛ ਰਹੇ ਨੇ 'ਮਿਸਿਜ਼ ਕੌਸ਼ਲ ਕਿੱਥੇ ਹੈ?'

katrina kaif celebration Christmas image source: instagram

ਵਿੱਕੀ ਕੌਸ਼ਲ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੇ ਵਿਆਹ ਨਾਲ ਜੁੜੀ ਇੱਕ ਮਜ਼ਾਕੀਆ ਕਹਾਣੀ ਸੁਣਾਈ। ਵਿੱਕੀ ਨੇ ਦੱਸਿਆ ਕਿ ਲੁਧਿਆਣਾ ਦੇ ਦੋ ਭਰਾਵਾਂ ਨੇ ਵਿੱਕੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਸ ਦੀਆਂ ਜੁੱਤੀਆਂ ਦਾ ਧਿਆਨ ਰੱਖਣਗੇ। ਹਾਲਾਂਕਿ ਜਿਵੇਂ ਹੀ ਉਹ ਮੰਡਪ 'ਚ ਜਾਣ ਲੱਗੇ ਤਾਂ ਕੈਟਰੀਨਾ ਦੀਆਂ ਭੈਣਾਂ ਨੇ ਜੁੱਤੀਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਵਿੱਕੀ ਨੇ ਉਨ੍ਹਾਂ ਨੂੰ ਦੇ ਦਿੱਤੀਆਂ ਸਨ।

katrina kaif marriage image source: instagram

ਫੇਰਿਆਂ ਤੋਂ ਬਾਅਦ ਕੈਟਰੀਨਾ ਚਾਹੁੰਦੀ ਸੀ ਕਿ ਸੂਰਜ ਡੁੱਬਣ ਤੋਂ ਪਹਿਲਾਂ ਫੋਟੋਆਂ ਖਿੱਚੀਆਂ ਜਾਣ। ਸੂਰਜ ਡੁੱਬਣ ਲੱਗਾ ਤੇ ਵਿੱਕੀ ਕੋਲ ਜੁੱਤੀ ਨਹੀਂ ਸੀ। ਇਸ ਤੋਂ ਬਾਅਦ ਕੈਟਰੀਨਾ ਨੂੰ ਗੁੱਸਾ ਆ ਗਿਆ। ਉਸ ਨੇ ਸਾਰਿਆਂ ਨੂੰ ਝਿੜਕਿਆ ਅਤੇ ਵਿੱਕੀ ਦੀ ਜੁੱਤੀ ਦੇਣ ਲਈ ਕਿਹਾ। ਜਦੋਂ ਅਜਿਹਾ ਹੋਇਆ ਤਾਂ ਕੈਟਰੀਨਾ ਦੀਆਂ ਭੈਣਾਂ ਨੇ ਬਿਨਾਂ ਕੁਝ ਲਏ ਵਿੱਕੀ ਦੇ ਜੁੱਤੀਆਂ ਵਾਪਸ ਕਰ ਦਿੱਤੀਆਂ ਸਨ। ਇਸ ਤਰ੍ਹਾਂ ਵਿੱਕੀ ਕੌਸ਼ਲ ਨੂੰ ਮੁਫਤ ਵਿੱਚ ਹੀ ਜੁੱਤੀਆਂ ਮਿਲ ਗਈਆਂ ਸਨ।

 

You may also like