ਨੰਨ੍ਹੇ ਬੱਚੇ ਆਪਣੇ ਗਾਇਕੀ ਦੇ ਹੁਨਰ ਦੇ ਨਾਲ ਕਰਨਗੇ ਹਰ ਇੱਕ ਨੂੰ ਹੈਰਾਨ, ਕਿਉਂਕਿ ਆ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’

written by Lajwinder kaur | August 19, 2021

ਜੀ ਹਾਂ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨੰਨ੍ਹੇ ਬੱਚਿਆਂ ਦਾ ਹਰਮਨ ਪਿਆਰਾ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 । ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਰਾਹੀਂ ਪੰਜਾਬ ਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਿਹਾ ਹੈ। ਇਸ ਕਾਰਵਾਂ ਦੇ ਚੱਲਦੇ 23 ਅਗਸਤ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਸੱਤ (Voice Of Punjab Chhota Champ 7)  ਦਾ ਆਗਾਜ਼ ਹੋਣ ਜਾ ਰਿਹਾ ਹੈ।

vop-min

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸਮੁੰਦਰੀ ਕੰਢੇ ਤੋਂ ਸ਼ੇਅਰ ਕੀਤੀ ਆਪਣੀ ਗਲੈਮਰਸ ਲੁੱਕ ਵਾਲੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ਐਕਟਰੈੱਸ ਤਾਨਿਆ ਨੇ ਸਾਂਝਾ ਕੀਤਾ ਆਪਣਾ ਦਿਲਕਸ਼ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

VOPCC-7 pp-min

ਪੀਟੀਸੀ ਪੰਜਾਬੀ ਪੰਜਾਬ ‘ਚ ਛਿਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਲਗਾਤਾਰ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਦੇ ਰਾਹੀਂ ਗਾਇਕੀ ਦਾ ਹੁਨਰ ਰੱਖਣ ਵਾਲੇ ਬੱਚਿਆਂ ਦੀ ਪਰਖ ਕੀਤੀ ਜਾਂਦੀ ਹੈ। ਇਸ ਸ਼ੋਅ ਦੇ ਰਾਹੀਂ ਬੱਚਿਆਂ ਦੇ ਇਸ ਹੁਨਰ ਨੂੰ ਤਰਾਸ਼ ਕੇ ਉਨ੍ਹਾਂ ਦੇ ਗਾਇਕੀ ਦੇ ਖੰਬਾਂ ਨੂੰ ਉਡਾਣ ਲਈ ਤਿਆਰ ਕੀਤਾ ਜਾਂਦਾ ਹੈ। ਇਸ ਵਾਰ ਇਸ ਸ਼ੋਅ ਨੂੰ ਜੱਜ ਕਰ ਰਹੇ ਨੇ  ਸਚਿਨ ਆਹੂਜਾ, ਅਫਸਾਨਾ ਖ਼ਾਨ, ਬੀਰ ਸਿੰਘ ।  ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਕਈ ਨੰਨ੍ਹੇ ਗਾਇਕ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕਿਆ ਹੈ ।

 

 

View this post on Instagram

 

A post shared by PTC Punjabi (@ptc.network)

ਇਸ ਸ਼ੋਅ ਨੂੰ ਲੈ ਕੇ ਪੰਜਾਬੀ ਗਾਇਕ ਵੀ ਕਾਫੀ ਉਤਸੁਕ ਨੇ। ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7’ ਨੂੰ ਸਿਰਫ਼ ਪੀਟੀਸੀ ਪੰਜਾਬੀ ਉੱਤੇ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 23 ਅਗਸਤ, ਦਿਨ ਸੋਮਵਾਰ, ਰਾਤ 8:30 ਵਜੇ ਵੇਖ ਸਕਦੇ ਹੋ ।

0 Comments
0

You may also like