ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' ਦੀ ਕਾਮਯਾਬੀ ਤੋਂ ਬਾਅਦ ਵੇਖੋ 'ਜੀ ਜਨਾਬ-2'

Written by  Shaminder   |  February 21st 2020 12:48 PM  |  Updated: February 21st 2020 12:50 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' ਦੀ ਕਾਮਯਾਬੀ ਤੋਂ ਬਾਅਦ ਵੇਖੋ 'ਜੀ ਜਨਾਬ-2'

ਪੀਟੀਸੀ ਬਾਕਸ ਆਫ਼ਿਸ 'ਚ ਇਸ ਵਾਰ ਵੇਖੋ ਗੁਰਪ੍ਰੀਤ ਚਾਹਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ 'ਜੀ ਜਨਾਬ 2'। ਇਸ ਸ਼ਾਰਟ ਫ਼ਿਲਮ 28 ਫਰਵਰੀ, ਦਿਨ ਸ਼ੁੱਕਰਵਾਰ, ਸ਼ਾਮ 7:30 ਵਜੇ ਪ੍ਰਸਾਰਿਤ ਕੀਤੀ ਜਾਵੇਗੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ 'ਜੀ ਜਨਾਬ' ਰਿਲੀਜ਼ ਕੀਤੀ ਗਈ ਸੀ ।ਇਸ ਫ਼ਿਲਮ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਪੁਲਿਸ ਵਾਲੇ ਵਾਰਦਾਤਾਂ ਨੂੰ ਬਹੁਤ ਲਾਈਟਲੀ ਲੈਂਦੇ ਹਨ । ਪਰ ਮੁਸਬੀਤ ਉਦੋਂ ਬਣਦੀ ਹੈ ਜਦੋਂ ਇੱਕ ਪੁਲਿਸ ਅਧਿਕਾਰੀ ਦੀ ਸਾਲੀ ਦੀ ਚੇਨ ਲੁਟੇਰੇ ਖੋਹ ਕੇ ਲੈ ਜਾਂਦੇ ਹਨ ।

ਹੋਰ ਵੇਖੋ:‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਦੌਰਾਨ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਲਵਾਈ ਹਾਜ਼ਰੀ

https://www.instagram.com/p/B8ybl0wIu_B/

ਇਸ ਤੋਂ ਬਾਅਦ ਪੂਰੇ ਪੁਲਿਸ ਮਹਿਕਮੇ ਨੂੰ ਭਾਂਜੜਾ ਪੈ ਜਾਂਦੀਆਂ ਹਨ । ਇਸ ਤੋਂ ਬਾਅਦ ਕੀ-ਕੀ ਪਾਪੜ ਵੇਲਦੇ ਹਨ ਇਹ ਪੁਲਿਸ ਵਾਲੇ, ਵੇਖੋ ਪੀਟੀਸੀ ਪੰਜਾਬੀ ਦੀ ਇਸ ਫ਼ਿਲਮ 'ਜੀ ਜਨਾਬ 2' 'ਚ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ' 'ਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਪੁਲਿਸ ਅਧਿਕਾਰੀ ਕਿਵੇਂ ਆਪਣੇ ਲਾਲਚ 'ਚ ਆਪਣੇ ਹੀ ਵਿਭਾਗ ਨੂੰ ਭੰਬਲ ਭੂਸੇ 'ਚ ਪਾਉਂਦੇ ਹਨ।

Ji Janab2 Ji Janab2

ਅਸਲ 'ਚ ਸਬ ਇੰਸਪੈਕਟਰ ਦਿਲਬਾਗ ਸਿੰਘ ਅਤੇ ਸਤਬੀਰ ਸਿੰਘ ਵੱਲੋਂ ਇੱਕ ਚਮਨ ਨਾਮ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਾਂਦਾ ਹੈ। ਚਮਨ ਕੋਲੋਂ ੫ ਕਿੱਲੋ ਅਫ਼ੀਮ ਵੀ ਬਰਾਮਦ ਹੁੰਦੀ ਹੈ। ਪਰ ਹੁਣ ਇਸ ਨਸ਼ੇ ਨੂੰ ਦੇਖ ਅਫ਼ਸਰਾਂ ਤੱਕ ਦੇ ਮਨ 'ਚ ਲਾਲਚ ਆ ਜਾਂਦਾ ਹੈ ਤੇ ਇਸ ਅਫ਼ੀਮ ਨੂੰ ਆਪਸ 'ਚ ਵੰਡਣ ਲਈ ਗਲਤ ਰਿਪੋਰਟ ਤਿਆਰ ਕਰਦੇ ਹਨ ਅਤੇ ਮੀਡੀਆ ਦੇ ਸਾਹਮਣੇ ਨਕਲੀ ਨਸ਼ਾ ਪੇਸ਼ ਕਰਨ ਦੀ ਸਕੀਮ ਘੜਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network