ਜ਼ੁਬਾਨ ਗੀਤ ਦਾ ਟੀਜ਼ਰ ਗਿੱਪੀ ਗਰੇਵਾਲ ਨੇ ਕੀਤਾ ਸਾਂਝਾ
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਮੰਜੇ ਬਿਸਤਰੇ-2 ਫ਼ਿਲਮ ਦਾ ਗੀਤ ਹੈ ਜ਼ੁਬਾਨ । ਜਿਸ ਦਾ ਇੱਕ ਟੀਜ਼ਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ।ਇਸ ਗੀਤ ਨੂੰ ਸਿੰਮੀ ਚਹਿਲ ਅਤੇ ਗਿੱਪੀ ਗਰੇਵਾਲ 'ਤੇ ਫ਼ਿਲਮਾਇਆ ਗਿਆ ਹੈ ।ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਰੋਮਾਂਟਿਕ ਗੀਤ ਹੈ ।
ਹੋਰ ਵੇਖੋ:ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ
https://www.instagram.com/p/BvVvEGmnpL0/
ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ,ਇਸ ਫ਼ਿਲਮ 'ਚ ਮੰਜੇ ਬਿਸਤਰੇ-੧ ਵਾਂਗ ਕਰਮਜੀਤ ਅਨਮੋਲ,ਗੁਰਪ੍ਰੀਤ ਘੁੱਗੀ,ਬੀਐੱਨ ਸ਼ਰਮਾ,ਸਰਦਾਰ ਸੋਹੀ ਅਤੇ ਹੌਬੀ ਧਾਲੀਵਾਲ ਸਣੇ ਕਈ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ ।
simi chahal
ਮੰਜੇ ਬਿਸਤਰੇ-੧ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਗਿੱਪੀ ਗਰੇਵਾਲ ਮੰਜੇ ਬਿਸਤਰੇ-2 ਫ਼ਿਲਮ ਲੈ ਕੇ ਆ ਰਹੇ ਨੇ । ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲੀ ਮੰਜੇ ਬਿਸਤਰੇ ਵਾਂਗ ਇਸ ਫ਼ਿਲਮ ਨੂੰ ਦਰਸ਼ਕ ਕਿੰਨਾ ਪਿਆਰ ਦਿੰਦੇ ਨੇ ।
gippy grewal