ਅਕਸ਼ੈ ਕੁਮਾਰ ਨੇ PM ਮੋਦੀ ਦੇ ਬਿਆਨ 'ਤੇ ਦਿੱਤੀ ਪ੍ਰਤੀਕਿਰਿਆ, ਜਾਣੋ ਅਦਾਕਾਰ ਨੇ ਕੀ ਕਿਹਾ

written by Pushp Raj | January 23, 2023 07:02pm

Akshay Kumar reacts to PM Modi's statement: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੈਲਫੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਨੇ ਐਤਵਾਰ ਨੂੰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਪੀਐਮ ਮੋਦੀ ਵੱਲੋਂ ਫਿਲਮਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕੀਤਾ।

ਬੀ-ਟਾਊਨ ਦੇ ਮਸ਼ਹੂਰ ਸਟਾਰ ਅਕਸ਼ੈ ਕੁਮਾਰ ਨੇ ਕਿਹਾ, 'ਸਕਾਰਾਤਮਕਤਾ ਦਾ ਹਮੇਸ਼ਾ ਸਵਾਗਤ ਹੁੰਦਾ ਹੈ ਅਤੇ ਖਾਸ ਕਰਕੇ ਜਦੋਂ ਪ੍ਰਧਾਨ ਮੰਤਰੀ ਕੁਝ ਕਹਿ ਰਹੇ ਹੁੰਦੇ ਹਨ। ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦੇ ਸਭ ਤੋਂ ਵੱਡੇ ਪ੍ਰਭਾਵਸ਼ਾਲੀ ਵਿਅਕਤੀ ਹਨ। ਪ੍ਰਧਾਨ ਮੰਤਰੀ ਕੁਝ ਕਹਿ ਰਹੇ ਹਨ ਅਤੇ ਜੇਕਰ ਚੀਜ਼ਾਂ ਬਦਲਦੀਆਂ ਹਨ ਤਾਂ ਇਹ ਮਨੋਰੰਜਨ ਉਦਯੋਗ ਲਈ ਬਹੁਤ ਵਧੀਆ ਹੋਵੇਗਾ, ਅਤੇ ਕਿਉਂ ਨਹੀਂ... ਇਸ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਅਸੀਂ ਬਹੁਤ ਦੁੱਖ ਝੱਲਦੇ ਹਾਂ ਅਤੇ ਬਹੁਤ ਕੁਝ ਚੀਜਾਂ ਚੋਂ ਲੰਘਦੇ ਹਾਂ।'

ਅਕਸ਼ੈ ਕੁਮਾਰ ਨੇ ਅੱਗੇ ਕਿਹਾ, 'ਅਸੀਂ ਫਿਲਮਾਂ ਬਣਾਉਂਦੇ ਹਾਂ ਅਤੇ ਫਿਰ ਫਿਲਮਾਂ ਨੂੰ ਸੈਂਸਰ ਬੋਰਡ ਕੋਲ ਲੈ ਜਾਂਦੇ ਹਾਂ। ਫਿਰ ਉਥੋਂ ਪਾਸ ਕਰਵਾ ਕੇ, ਸਭ ਕੁਝ ਕਰਨ ਤੋਂ ਬਾਅਦ, ਫਿਰ ਇੱਕ ਜਾਂ ਦੂਜੀ ਗੱਲ ਆਖਦੇ ਹਾਂ। ਉਸ ਤੋਂ ਬਾਅਦ ਸਭ ਕੁਝ ਵਿਗੜ ਗਿਆ, ਪਰ ਹੁਣ ਜਦੋਂ ਉਨ੍ਹਾਂ ਨੇ ਇਹ ਕਿਹਾ ਹੈ, ਮੈਨੂੰ ਲੱਗਦਾ ਹੈ ਕਿ ਸਾਡੇ ਲਈ ਚੀਜ਼ਾਂ ਬਿਹਤਰ ਹੋ ਜਾਣਗੀਆਂ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਫ਼ਿਲਮ ਪਠਾਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਫ਼ਿਲਮ ਦੇ ਇੱਕ ਗੀਤ ਵਿੱਚ ਦੀਪਿਕਾ ਪਾਦੁਕੋਣ ਦੇ ਭਗਵੇਂ ਰੰਗ ਦੀ ਬਿਕਨੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਜਿਸ ਤੋਂ ਬਾਅਦ ਫ਼ਿਲਮ ਦਾ ਬਾਈਕਾਟ ਕਰਨ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਫ਼ਿਲਮ ਦੇ ਪੋਸਟਰ ਵੀ ਸੜਦੇ ਦੇਖੇ ਗਏ।

ਜਿਸ ਤੋਂ ਬਾਅਦ ਪੀਐਮ ਮੋਦੀ ਨੇ ਦਿੱਲੀ ਵਿੱਚ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਬਿਨਾਂ ਕਿਸੇ ਨੇਤਾ ਦਾ ਨਾਮ ਲਏ ਸਲਾਹ ਦਿੱਤੀ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਫਿਲਮਾਂ ਬਾਰੇ ਬੇਲੋੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ। ਜਿੰਨਾ ਸੰਭਵ ਹੋ ਸਕੇ ਅਜਿਹੇ ਮੁੱਦਿਆਂ ਤੋਂ ਬਚਣਾ ਬਿਹਤਰ ਹੈ।

ਦੱਸ ਦਈਏ ਕਿ ਅਕਸ਼ੈ ਕੁਮਾਰ ਅਤੇ ਇਮਰਾਨ ਹਾਸ਼ਮੀ ਜਲਦ ਹੀ ਫ਼ਿਲਮ 'ਸੈਲਫੀ' 'ਚ ਨਜ਼ਰ ਆਉਣਗੇ। ਪਹਿਲੀ ਵਾਰ ਦੋਵੇਂ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਅਕਸ਼ੇ ਕੁਮਾਰ ਦੀ ਸਾਲ 2023 ਦੀ ਇਹ ਪਹਿਲੀ ਫ਼ਿਲਮ ਹੈ, ਜਦੋਂ ਕਿ ਇਮਰਾਨ ਖ਼ਾਨ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ।

ਹੋਰ ਪੜ੍ਹੋ: ਸੋਸ਼ਲ ਮੀਡੀਆ 'ਤੇ ਮੁੜ ਟ੍ਰੋਲ ਹੋ ਰਹੀ ਹੈ 'ਡਰਾਮਾ ਕੁਈਨ' ਰਾਖੀ ਸਾਵੰਤ, ਜਾਣੋ ਵਜ੍ਹਾ

ਫ਼ਿਲਮ ਦਾ ਟ੍ਰੇਲਰ 22 ਜਨਵਰੀ ਨੂੰ ਰਿਲੀਜ਼ ਹੋਇਆ ਹੈ। ਰਾਜ ਮਹਿਤਾ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 24 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਅਕਸ਼ੈ ਅਤੇ ਇਮਰਾਨ ਦੇ ਨਾਲ-ਨਾਲ ਨੁਸਰਤ ਭਰੂਚਾ ਅਤੇ ਡਾਇਨਾ ਵੀ ਇਕੱਠੇ ਨਜ਼ਰ ਆਉਣਗੇ।

You may also like