ਬਿੰਨੂ ਢਿੱਲੋਂ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਕੀਤੀ ਸਾਂਝੀ

written by Lajwinder kaur | October 02, 2022 10:22am

Binnu Dhillon News: ਪੰਜਾਬੀ ਐਕਟਰ ਬਿੰਨੂ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਦੱਸ ਦਈਏ ਇਹ ਸਾਲ ਐਕਟਰ ਲਈ ਕਾਫੀ ਦੁਖਦਾਇਕ ਰਿਹਾ ਹੈ, ਕਿਉਂਕਿ ਫਰਵਰੀ ਮਹੀਨੇ 'ਚ ਉਨ੍ਹਾਂ ਦੇ ਮਾਤਾ ਸਰਦਾਰਨੀ ਨਰਿੰਦਰ ਕੌਰ ਅਕਾਲ ਚਲਾਣਾ ਕਰ ਗਏ ਸੀ ਅਤੇ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।

ਬਿੰਨੂ ਢਿੱਲੋਂ ਅਕਸਰ ਹੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਐਕਟਰ ਨੇ ਆਪਣੇ ਮਰਹੂਮ ਪਿਤਾ ਦੀ ਬਰਥ ਐਨੀਵਰਸਰੀ 'ਤੇ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਹੈ।

binnu dhillon's father's antim ardas and bhog image source Instagram

ਹੋਰ ਪੜ੍ਹੋ : ਮਾਂ ਮੀਰਾ ਬੱਚਨ ਦਾ ਛਲਕਿਆ ਦਰਦ, ਜੇ ਅੱਜ ਜ਼ਿੰਦਾ ਹੁੰਦਾ ਉਨ੍ਹਾਂ ਦਾ ਦੂਜਾ ਬੇਟਾ ਤਾਂ ਇੱਕ ਮਹੀਨੇ ਦਾ ਹੋ ਜਾਣਾ ਸੀ

ਉਨ੍ਹਾਂ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਲਿਖਿਆ ਹੈ- ‘ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ

ਘਿਓ ਬਾਜ਼ ਨਾ ਕੁੱਟੀਦੀਆਂ ਚੂਰੀਆਂ ਨੇ

ਮਾਵਾਂ ਬਾਜ਼ ਨਾ ਹੁੰਦੇ ਲਾਡ ਪੂਰੇ

ਪਿਓ ਬਾਜ਼ ਨਾ ਪੈਂਦੀਆਂ ਪੂਰੀਆਂ ਨੇ...ਮਿਸ ਯੂ ਪਾਪਾ ਜੀ...ਹੈਪੀ ਬਰਥਡੇਅ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਕੇ ਐਕਟਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਉਹ ਹਮੇਸ਼ਾ ਤੁਹਾਡੇ ਨਾਲ ਰਹਿਣਗੇ।

binnu dhillon with father image source Instagram

ਦੱਸ ਦਈਏ ਬਿੰਨੂ ਢਿੱਲੋਂ ਏਨੀਂ ਦਿਨੀਂ ਲੰਡਨ 'ਚ ਹਨ। ਜਿੱਥੇ ਉਹ ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਸੋਨਮ ਬਾਜਵਾ ਅਤੇ ਕਈ ਹੋਰ ਕਲਾਕਾਰਾਂ ਦੇ ਨਾਲ ‘ਕੈਰੀ ਆਨ ਜੱਟਾ-3’ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਬਿੰਨੂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।

image source Instagram

 

View this post on Instagram

 

A post shared by Binnu Dhillon (@binnudhillons)

You may also like