
Deepika Padukone seeks blessings at Tirupati temple: ਕਾਨਸ ਫਿਲਮ ਫੈਸਟੀਵਲ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ, ਦੀਪਿਕਾ ਪਾਦੁਕੋਣ ਭਾਰਤ ਵਾਪਸ ਆ ਗਈ ਹੈ। ਭਾਰਤ ਵਾਪਸ ਆਉਣ ਤੋਂ ਬਾਅਦ ਦੀਪਿਕਾ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਅੱਜ ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੁਕੋਣ ਦਾ ਜਨਮਦਿਨ ਹੈ, ਜਿਸ ਕਰਕੇ ਦੀਪਿਕਾ ਪਰਿਵਾਰ ਨਾਲ ਤਿਰੂਪਤੀ ਮੰਦਰ ਗਈ ਹੈ।
ਹੋਰ ਪੜ੍ਹੋ : ਵਾਲ ਵਾਲ ਬਚੇ ਸਲਮਾਨ ਖ਼ਾਨ! ਜਾਣੋ ਕਿਵੇਂ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਟਰ ਦਾ ਪਲੈਨ ਨਾਕਾਮਯਾਬ

ਪ੍ਰਕਾਸ਼ ਪਾਦੁਕੋਣ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। Deepika Padukone ਨੇ ਆਪਣੇ ਪਿਤਾ ਦੇ ਜਨਮਦਿਨ ਲਈ ਖਾਸ ਪਲਾਨ ਬਣਾਇਆ ਸੀ। ਦੀਪਿਕਾ ਦੀਆਂ ਪਰਿਵਾਰ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦੀਪਿਕਾ ਦੀਆਂ ਪਰਿਵਾਰ ਸਮੇਤ ਮੰਦਰ ਤੋਂ ਬਾਹਰ ਨਿਕਲਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੀਪਿਕਾ ਦਾ ਸਿੰਪਲ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
ਤਸਵੀਰਾਂ 'ਚ ਦੀਪਿਕਾ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਸ ਨੇ ਹਲਕੇ ਗੁਲਾਬੀ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਮੈਰੂਨ ਰੰਗ ਦਾ ਦੁਪੱਟਾ ਚੁੱਕਿਆ ਹੈ ਜਿਸ 'ਤੇ ਗੋਲਡਨ ਬਾਰਡਰ ਹੈ। ਦੀਪਿਕਾ ਨੇ ਮਾਸਕ ਪਾਇਆ ਹੋਇਆ ਹੈ ।

ਦੀਪਿਕਾ ਦੀ ਤਰ੍ਹਾਂ ਉਸ ਦੇ ਪਿਤਾ ਪ੍ਰਕਾਸ਼ ਪਾਦੁਕੋਣ ਵੀ ਸਿੰਪਲ ਲੁੱਕ ਚ ਨਜ਼ਰ ਆਏ। ਤਸਵੀਰਾਂ 'ਚ ਦੀਪਿਕਾ ਦੇ ਨਾਲ ਉਸ ਦੀ ਮਾਂ ਅਤੇ ਭੈਣ ਵੀ ਨਜ਼ਰ ਆ ਰਹੀਆਂ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਕੋਲ ਇਸ ਸਮੇਂ ਫ਼ਿਲਮਾਂ ਦੀ ਲਾਈਨ ਲੱਗੀ ਹੋਈ ਹੈ। ਉਹ ਜਲਦ ਹੀ ਸ਼ਾਹਰੁਖ ਖ਼ਾਨ ਅਤੇ ਜਾਨ ਅਬ੍ਰਾਹਮ ਨਾਲ ਆਪਣੀ ਫ਼ਿਲਮ ਪਠਾਨ ਦੀ ਸ਼ੂਟਿੰਗ ਸ਼ੁਰੂ ਕਰੇਗੀ।
ਪਠਾਨ ਤੋਂ ਇਲਾਵਾ ਦੀਪਿਕਾ ਫਾਈਟਰ ਵਿਦ ਰਿਤਿਕ ਰੋਸ਼ਨ ਅਤੇ ਅਮਿਤਾਭ ਬੱਚਨ ਦੇ ਨਾਲ ਦਿ ਇੰਟਰਨ ਸਮੇਤ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਨਵੀਂ ਵੈਨਿਟੀ ਵੈਨ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ, ਦੇਖੋ ਵੀਡੀਓ 'ਚ ਅੰਦਰ ਦਾ ਦ੍ਰਿਸ਼