ਅੰਕਿਤ ਤਿਵਾਰੀ ਦੇ ਘਰ ਪਹੁੰਚੇ ਫੈਨ ਨੇ ਕੀਤਾ ਅਜਿਹਾ ਕਾਰਾ ਕਿ ਡਰ ਗਏ ਗਾਇਕ, ਵੇਖੋ ਵੀਡੀਓ

written by Pushp Raj | October 18, 2022 06:18pm

Fan enters singer Ankit Tiwari's house: ਬਾਲੀਵੁੱਡ ਸੈਲਬਸ ਅਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਫੈਨਜ਼ ਦਾ ਕ੍ਰੇਜ਼ ਕੋਈ ਨਵੀਂ ਗੱਲ ਨਹੀਂ ਹੈ। ਹਾਲ ਹੀ 'ਚ ਗਾਇਕ ਅੰਕਿਤ ਤਿਵਾਰੀ ਨੂੰ ਵੀ ਅਜਿਹੇ ਹੀ ਇੱਕ ਕ੍ਰੇਜ਼ੀ ਫੈਨ ਦਾ ਸਾਹਮਣਾ ਕਰਨਾ ਪਿਆ। 'ਤੇਰੀ ਗਲੀਆਂ' ਫੇਮ ਗਾਇਕ ਅੰਕਿਤ ਤਿਵਾਰੀ ਦੀ ਬਿਲਡਿੰਗ 'ਚ ਉਨ੍ਹਾਂ ਦਾ ਇੱਕ ਕ੍ਰੇਜ਼ੀ ਫੈਨ ਦਾਖਲ ਹੋ ਗਿਆ ਤੇ ਉਸ ਨੇ ਕੁਝ ਅਜਿਹਾ ਕੀਤਾ ਕਿ ਅੰਕਿਤ ਵੀ ਡਰ ਗਏ। ਆਓ ਜਾਣਦੇ ਹਾਂ ਕੀ ਹੈ ਪੂਰੀ ਘਟਨਾ।

Image Source: Instagram

ਦਰਅਸਲ ਇੱਕ ਕ੍ਰੇਜ਼ੀ ਫੈਨ ਅੰਕਿਤ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ ਗਿਆ। ਇਸ ਦੌਰਾਨ ਜਦੋਂ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਫੈਨ ਨੇ ਕੁਝ ਅਜੀਹੀ ਹਰਕਤ ਕੀਤੀ ਜਿਸ ਨਾਲ ਸਭ ਡਰ ਗਏ।

ਮੀਡੀਆ ਰਿਪੋਰਟਸ ਦੇ ਮੁਤਾਬਕ ਕ੍ਰੇਜ਼ੀ ਫੈਨ ਅੰਕਿਤ ਨੂੰ ਮਿਲਣਾ ਚਾਹੁੰਦਾ ਸੀ। ਇਸ ਦੌਰਾਨ ਗਾਰਡ ਨੇ ਲਗਾਤਾਰ ਕਰੀਬ 30 ਮਿੰਟਾਂ ਤੱਕ ਉਸ ਫੈਨ ਨੂੰ ਮਨਾਉਣ ਅਤੇ ਉਸ ਨੂੰ ਰੋਕਣ ਕੀਤੀ ਕੋਸ਼ਿਸ਼ ਕੀਤੀ। ਗਾਰਡ ਦੇ ਸਮਝਾਉਣ ਤੋਂ ਬਾਅਦ ਤੋਂ ਵੀ ਫੈਨ ਨਹੀਂ ਮੰਨਿਆ ਤੇ ਉਹ ਬਿਲਡਿੰਗ ਦੇ ਬਾਹਰ ਜ਼ੋਰ-ਜ਼ੋਰ ਨਾਲ ਚੀਕਣ ਲੱਗਾ। ਇਸ ਦੌਰਾਨ ਉਹ ਗਾਇਕ ਨੂੰ ਲਗਾਤਾਰ ਆਪਣਾ ਗੁੱਟ ਕੱਟਣ ਦੀ ਧਮਕੀਆਂ ਵੀ ਦਿੰਦਾ ਰਿਹਾ।

Image Source: Instagram

ਸ਼ੋਰ ਸੁਨ ਕੇ ਥੱਕੇ ਹੋਏ ਅੰਕਿਤ ਨੂੰ ਘਰ ਤੋਂ ਬਾਹਰ ਨਿਕਲ ਕੇ ਆਉਣਾ ਪਿਆ। ਆਖ਼ਿਰਕਾਰ ਗਾਇਕ ਆਪਣੇ ਫੈਨ ਨੂੰ ਮਿਲਣ ਲਈ ਬਾਹਰ ਆਏ। ਅੰਕਿਤ ਤਿਵਾਰੀ ਨੇ ਆਪਣੇ ਫੈਨ ਨੂੰ ਗਲੇ ਲਗਾਇਆ ਅਤੇ ਫਿਰ ਉਹ ਫੈਨ ਇਸ ਗੱਲ ਲਈ ਮੰਨ ਗਿਆ ਕਿ ਉਹ ਅੰਕਿਤ ਨੂੰ ਮਿਲ ਕੇ ਵਾਪਿਸ ਚਲਾ ਜਾਵੇਗਾ ਅਤੇ ਖ਼ੁਦ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵੇਗਾ।

ਜਦੋਂ ਅੰਕਿਤ ਤਿਵਾਰੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ' ਇਹ ਉਨ੍ਹਾਂ ਲਈ ਹੈਰਾਨ ਕਰਨ ਵਾਲੀ ਗੱਲ ਸੀ। ਜਦੋਂ ਮੈਂ ਇੱਕ ਗਾਇਕ ਵਜੋਂ ਪਰਫਾਰਮ ਕਰਦਾ ਹਾਂ, ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ। ਹਾਲਾਂਕਿ ਇਹ ਬਿਲਕੁਲ ਵੱਖਰਾ ਅਨੁਭਵ ਸੀ। ਉਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਮਨ ਤੇ ਦਿਮਾਗ ਨੂੰ ਹਿਲਾ ਦੇਣ ਵਾਲੀਆਂ ਸਨ। ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਮੈਂ ਉਸ ਨੂੰ ਨਾ ਮਿਲਿਆ ਤਾਂ ਉਹ ਆਪਣੇ ਆਪ ਦਾ ਨੁਕਸਾਨ ਕਰ ਲਵੇਗਾ।

Image Source: Instagram

ਹੋਰ ਪੜ੍ਹੋ: ਭਾਰਤੀ ਨੇ ਹਰਸ਼ ਦੀ ਬੇਟੇ ਲਕਸ਼ੈ ਨਾਲ ਖੇਡਦੇ ਹੋਏ ਖੂਬਸੂਰਤ ਵੀਡੀਓ ਕੀਤੀ ਸ਼ੇਅਰ, ਫੈਨਜ਼ ਨੂੰ ਪਸੰਦ ਆ ਰਹੀ ਹੈ ਪਿਉ -ਪੁੱਤ ਦੀ ਬਾਂਡਿੰਗ

ਅੰਕਿਤ ਤਿਵਾਰੀ ਨੇ ਕਿਹਾ, 'ਉਸ ਸਮੇਂ ਮੇਰੇ ਕੋਲ ਮਹਿਜ਼ ਦੋ ਵਿਕਲਪ ਹੀ ਬਚੇ ਸਨ। ਜਾਂ ਤਾਂ ਮੈਂ ਪੁਲਿਸ ਨੂੰ ਬੁਲਾ ਸਕਦਾ ਸੀ ਅਤੇ ਜਾਂ ਮੈਂ ਖੁਦ ਹੇਠਾਂ ਜਾ ਸਕਦਾ ਸੀ ਤਾਂ ਜੋ ਸਾਰਾ ਮਾਮਲਾ ਸੁਲਝਾਇਆ ਜਾ ਸਕੇ। ਇਸ ਲਈ ਮੈਂ ਹੇਠਾਂ ਆ ਕੇ ਉਸ ਨੂੰ ਮਿਲਣ ਦਾ ਫੈਸਲਾ ਕੀਤਾ। ਕੀ ਉਹ ਡਰੇ ਹੋਏ ਸਨ? ਪੁੱਛੇ ਜਾਣ 'ਤੇ ਅੰਕਿਤ ਤਿਵਾਰੀ ਨੇ ਕਿਹਾ, 'ਮੈਂ ਬਿਲਕੁਲ ਵੀ ਡਰਿਆ ਨਹੀਂ ਸੀ, ਪਰ ਜਿਵੇਂ ਹੀ ਮੈਂ ਉਸ ਨੂੰ ਦੇਖਿਆ ਅਤੇ ਉਸ ਨੂੰ ਮਿਲਿਆ, ਮੈਂ ਡਰ ਗਿਆ।'

 

View this post on Instagram

 

A post shared by Instant Bollywood (@instantbollywood)

You may also like