ਜੌਰਡਨ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਜੱਦੀ ਸਰਦਾਰ ਦਾ ਅਗਲਾ ਗੀਤ ‘ਗਿੱਧੇ ਵਿੱਚ’

Written by  Lajwinder kaur   |  August 26th 2019 03:53 PM  |  Updated: August 26th 2019 04:15 PM

ਜੌਰਡਨ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਜੱਦੀ ਸਰਦਾਰ ਦਾ ਅਗਲਾ ਗੀਤ ‘ਗਿੱਧੇ ਵਿੱਚ’

ਪੇਂਡੂ ਸੱਭਿਆਚਾਰ ਅਤੇ ਭਰਾਵਾਂ ਦੇ ਪਿਆਰ ਨੂੰ ਪੇਸ਼ ਕਰਦੀ ਫ਼ਿਲਮ ‘ਜੱਦੀ ਸਰਦਾਰ’ ਜੋ ਕਿ 6 ਸਤੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਰੋਮਾਂਟਿਕ ਸੌਂਗ ‘ਸੂਹੇ ਬੁੱਲਾਂ ਵਾਲੀਏ’ ਤੇ ‘ਹਕੂਮਤਾਂ’ ਵਰਗੇ ਗੀਤਾਂ ਤੋਂ ਬਾਅਦ ਭੰਗੜਾ ਬੀਟ ਸੌਂਗ ਵਾਲਾ ਗਾਣਾ ‘ਗਿੱਧੇ ਵਿੱਚ’ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਵੇਖੋ:ਕਨਵਰ ਗਰੇਵਾਲ ਦੇ ਨਵੇਂ ਗੀਤ ‘ਇੱਕ ਜੋਗੀ’ ਦਾ 14 ਅਗਸਤ ਨੂੰ ਹੋਵੇਗਾ ਪੀਟੀਸੀ ‘ਤੇ ਵਰਲਡ ਪ੍ਰੀਮੀਅਰ

ਜੀ ਹਾਂ ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਜੌਰਡਨ ਸੰਧੂ ਸ਼ਿੰਗਾਰਨਗੇ। ‘ਗਿੱਧੇ ਵਿੱਚ’ ਗਾਣੇ ਦੇ ਬੋਲ ਡੀ ਹਰਪ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਡੈਵੀ ਸਿੰਘ ਹੋਰਾਂ ਨੇ ਦਿੱਤਾ ਹੈ। ਇਹ ਬੀਟ ਸੌਂਗ ਕੱਲ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ।

‘ਜੱਦੀ ਸਰਦਾਰ’ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਕਈ ਨਾਮੀ ਕਲਾਕਾਰ ਜਿਵੇਂ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਗੱਗੂ ਗਿੱਲ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network