ਜਗਦੀਪ ਸਿੱਧੂ ਨੇ ਸ਼ੇਅਰ ਕੀਤਾ ‘ਛੜਾ’ ਫ਼ਿਲਮ ਦਾ ਅਣਦੇਖਿਆ ਸੀਨ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਜੀਤ ਦੋਸਾਂਝ ਨੇ ਵੀ ਕੀਤਾ ਕਮੈਂਟ

Written by  Lajwinder kaur   |  June 22nd 2020 04:58 PM  |  Updated: June 22nd 2020 04:58 PM

ਜਗਦੀਪ ਸਿੱਧੂ ਨੇ ਸ਼ੇਅਰ ਕੀਤਾ ‘ਛੜਾ’ ਫ਼ਿਲਮ ਦਾ ਅਣਦੇਖਿਆ ਸੀਨ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਜੀਤ ਦੋਸਾਂਝ ਨੇ ਵੀ ਕੀਤਾ ਕਮੈਂਟ

ਪੰਜਾਬੀ ਫ਼ਿਲਮ ‘ਛੜਾ’ ਜਿਸਦੇ ਇੱਕ ਸਾਲ ਪੂਰਾ ਹੋਣ ਤੇ ਸਾਰੀ ਸਟਾਰ ਕਾਸਟ ਕੁਝ ਨਾ ਕੁਝ ਪੋਸਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੀ ਹੈ । ਜਿਸਦੇ ਚੱਲਦੇ ਛੜਾ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਇੱਕ ਵੀਡੀਓ ਪੋਸਟ ਕੀਤਾ ਹੈ । ਜੀ ਹਾਂ ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- ਕੱਟਿਆ ਹੋਇਆ ਸੀਨ ਅਤੇ ਨਾਲ ਕੈਂਚੀ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਜੀ ਹਾਂ ਇਹ ਸੀਨ ਫ਼ਿਲਮ ‘ਚ ਨਹੀਂ ਪਾਇਆ ਗਿਆ ਸੀ ।

Shadaa movie diljit, sonam bajwa

Vote for your favourite : https://www.ptcpunjabi.co.in/voting/

ਪਰ ਇਹ ਸੀਨ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਸੀਨ ‘ਚ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਜਗਦੀਪ ਸਿੱਧੂ ਦੀ ਇਸ ਪੋਸਟ ਉੱਤੇ ਦਿਲਜੀਤ ਦੋਸਾਂਝ ਨੇ ਵੀ ਕਮੈਂਟ ਕੀਤਾ ਹੈ ।

 jagdeep sidhu pfa 2020 best director

ਜਗਦੀਪ ਸਿੱਧੂ ਦੀ ਲਿਖੀ ਤੇ ਡਾਇਰੈਕਟ ਕੀਤੀ ਫ਼ਿਲਮ ਛੜਾ ਨੂੰ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲਈ ਵੱਖ-ਵੱਖ ਕੈਟਾਗਿਰੀ ਲਈ ਨੌਮੀਨੇਟ ਕੀਤਾ ਗਿਆ ਹੈ । ਖੁਦ ਜਗਦੀਪ ਸਿੱਧੂ ਵੀ ਬੈਸਟ ਡਾਇਰੈਕਟਰ ਲਈ ਨੌਮੀਨੇਟ ਹੋਏ ਨੇ । ਸੋ ਇਸ ਦਿੱਤੇ ਹੋਏ ਲਿੰਕ ਉੱਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ https://www.ptcpunjabi.co.in/voting/ । ਤੁਸੀਂ  ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਵੋਟ ਕਰ ਸਕਦੇ ਹੋ ।

Shadaa movie diljit, neeru and jagdeep sidhu


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network