ਜੈਜ਼ੀ ਬੀ ਨੇ ਸ਼ੇਅਰ ਕੀਤੀ ਬੱਬੂ ਮਾਨ ਦੇ ਨਾਲ ਤਸਵੀਰ, ਪੁਰਾਣੇ ਦਿਨਾਂ ਨੂੰ ਕੀਤਾ ਯਾਦ

Written by  Lajwinder kaur   |  May 03rd 2020 03:33 PM  |  Updated: May 03rd 2020 03:37 PM

ਜੈਜ਼ੀ ਬੀ ਨੇ ਸ਼ੇਅਰ ਕੀਤੀ ਬੱਬੂ ਮਾਨ ਦੇ ਨਾਲ ਤਸਵੀਰ, ਪੁਰਾਣੇ ਦਿਨਾਂ ਨੂੰ ਕੀਤਾ ਯਾਦ

ਕੋਰੋਨਾ ਨੂੰ ਰੋਕਣ ਦੇ ਲਈ ਇਕ ਵਾਰ ਫਿਰ ਤੋਂ ਦੇਸ਼ ‘ਚ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ । ਜਿਸਦੇ ਚੱਲਦੇ ਮਨੋਰੰਜਨ ਜਗਤ ਦੇ ਕਲਾਕਾਰ ਵੀ ਇਸ ਨਿਯਮ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ । ਇਹ ਅਜਿਹਾ ਸਮਾਂ ਹੈ ਜਦੋਂ ਸਾਰੇ ਸਿਤਾਰੇ ਆਪਣੇ ਬਿਜ਼ੀ ਸ਼ੈਡਿਊਲ ਤੋਂ ਨਿਕਲ ਕੇ ਆਪਣੇ ਪਰਿਵਾਰਾਂ ਦੇ ਨਾਲ ਖੂਬ ਇੰਨਜੁਆਏ ਕਰ ਰਰੇ ਹਨ । ਇਸ ਤੋਂ ਇਲਾਵਾ ਪੁਰਾਣੇ ਸਮੇਂ ਨਾਲ ਜੁੜੀਆਂ ਆਪਣੀ ਯਾਦਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੇ ਨੇ ।

ਹੋਰ ਵੇਖੋ:ਪਰਮੀਸ਼ ਵਰਮਾ ਵੀ ਦਿਹਾੜੀ ਮਜ਼ਦੂਰਾਂ ਦੀ ਮਦਦ ਲਈ ਆਏ ਅੱਗੇ, ਸ਼ਹਿਰ ਪਟਿਆਲਾ ‘ਚ ਵੰਡਣਗੇ ਲੋੜਵੰਦ ਲੋਕਾਂ ਨੂੰ ਰਾਸ਼ਨ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਅਜਿਹੇ ‘ਚ ਪੰਜਾਬੀ ਗਾਇਕ ਜੈਜ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਬੱਬੂ ਮਾਨ ਦੇ ਨਾਲ ਇੱਕ ਪੁਰਾਣਾ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਹੀ ਕਪੈਸ਼ਨ ‘ਚ ਲਿਖਿਆ ਹੈ, ਪਿੰਡ ਦੁਰਗਾਪੁਰ ਦੀ ਪੁਰਾਣੀ ਯਾਦ ਭਰਾ ਬੱਬੂ ਮਾਨ, ਨਛੱਤਰ ਗਿੱਲ, ਦੇਬੀ ਮਖ਼ਸੂਸਪੁਰੀ ਭਾਜੀ, #liljb #Iesha #ਮਾਸੀ ਤੇ ਚਾਚਾ ਅਜੀਤ ਸਿੰਘ ਜੀ’। ਇਹ ਤਸਵੀਰ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ ਜਿਸਦੇ ਚੱਲਦੇ ਗੁਰੂ ਰੰਧਾਵਾ ਨੇ ਕਮੈਂਟ ਕੀਤਾ ਹੈ ।

ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ‘ਜੱਟ ਦਾ ਫਲੈਗ’, ‘ਮਿਸ ਕਰਦਾ’, ‘ਦਿਲ ਲੁੱਟਿਆ’, ‘ਵਨ ਮਿਲੀਅਨ’, ‘ਜਵਾਨੀ’ ਸਣੇ ਕਈ ਗੀਤ ਸ਼ਾਮਿਲ ਨੇ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਗੀਤ ਗਾ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network