
ਮਸ਼ਹੂਰ ਟੀਵੀ ਸੀਰੀਅਲ ਪ੍ਰੋਡਿਊਸਰ ਏਕਤਾ ਕਪੂਰ ਨੇ ਹਾਲ ਹੀ ਵਿੱਚ ਇੱਕ ਰਿਐਲਟੀ ਸ਼ੋਅ 'ਲੌਕ ਅੱਪ' ਸ਼ੁਰੂ ਕੀਤਾ ਹੈ। ਇਸ ਸ਼ੋਅ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਹੋਸਟ ਕਰ ਰਹੀ ਹੈ। ਇਹ ਬਿੱਗ ਬੌਸ ਵਾਂਗ ਹੀ ਇੱਕ ਰਿਐਲਟੀ ਗੇਮ ਸ਼ੋਅ ਹੈ। ਕੰਗਨਾ ਰਨੌਤ ਦੇ ਇਸ ਸ਼ੋਅ 'ਲੌਕ ਅੱਪ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਇਸ ਵਿੱਚ ਕੰਗਨਾ ਧਾਕੜ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

ਕੰਗਨਾ ਰਨੌਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਏਕਤਾ ਕਪੂਰ ਦੇ ਨਵੇਂ ਰਿਐਲਿਟੀ ਸ਼ੋਅ 'ਲੌਕ ਅੱਪ' ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਗੇਮ 'ਚ 16 ਕੰਟੈਸਟੈਂਟ ਸ਼ਾਮਲ ਹੋਣਗੇ, ਜਿਨ੍ਹਾਂ 'ਚ ਪੂਨਮ ਪਾਂਡੇ ਸਣੇ 6 ਲੋਕਾਂ ਦੇ ਨਾਂਅ ਸਾਹਮਣੇ ਆਏ ਹਨ।
ਕੰਗਨਾ ਨੇ ਸ਼ੋਅ ਦਾ ਫਸਟ ਲੁੱਕ ਸ਼ੇਅਰ ਕਰਦੇ ਹੋਏ ਕੈਪਸ਼ ਵਿੱਚ ਲਿਖਿਆ, " ਹੁਣ ਸਾਰਿਆਂ ਨੂੰ ਮੇਰੇ ਅੱਗੇ ਗੋਡੇ ਟੇਕਣੇ ਪੈਣਗੇ। ਇਸ ਜੇਲ੍ਹ 'ਚ ਅੱਤਿਆਚਾਰੀ ਖੇਡਾਂ ਹੋਣਗੀਆਂ, ਕੱਲ੍ਹ ਹੋਵੇਗਾ ਟੀਜ਼ਰ, 27 ਫਰਵਰੀ ਨੂੰ ALTBalaji ਅਤੇ MX Player 'ਤੇ ਹੈਸ਼ਟੈਗ ਲਾਕਅੱਪ ਸਟ੍ਰੀਮਿੰਗ ਮੁਫ਼ਤ। "

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਡਾਂਸ ਕਰਦੇ ਹੋਏ ਦੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਬਹੁਤ ਪਸੰਦ
ਇਸ ਸ਼ੋਅ ਦੇ ਪਹਿਲੇ ਪੋਸਟਰ ਵਿੱਚ, ਕੰਗਨਾ ਨੂੰ ਜੇਲ੍ਹ ਵਿੱਚ ਪੋਜ਼ ਦਿੰਦੇ ਹੋਏ ਦਿਖਾਇਆ ਗਿਆ ਹੈ, ਉਸ ਦੇ ਬੈਕਗ੍ਰਾਉਂਡ ਵਿੱਚ ਪੁਲਿਸ ਵਾਲੇ ਵੀ ਵਿਖਾਈ ਦੇ ਰਹੇ ਹਨ। ਸ਼ੋਅ 'ਚ 16 ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਕੰਟੈਸਟੈਂਟਸ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਵੇਗਾ ਅਤੇ ਰਿਐਲਿਟੀ ਸ਼ੋਅ ਵਿੱਚ ਜ਼ਮਾਨਤ ਦਾ ਕਾਨਸੈਪਟ ਵੀ ਹੋਵੇਗਾ।

ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਕੁਝ ਕੰਟੈਸਟੈਂਟਸ ਦੇ ਨਾਂਅ ਸਾਹਮਣੇ ਆਏ ਹਨ। ਇਨ੍ਹਾਂ 'ਚ ਦਿਵਯੰਕਾ ਤ੍ਰਿਪਾਠੀ, ਮਾਨਵ ਗੋਹਿਲ, ਹਿਨਾ ਖਾਨ, ਸ਼ਵੇਤਾ ਤਿਵਾਰੀ, ਸੁਰਭੀ ਜੋਤੀ, ਉਰਫੀ ਜਾਵੇਦ, ਆਦਿਤਿਆ ਸਿੰਘ ਰਾਜਪੂਤ, ਮੱਲਿਕਾ ਸ਼ੇਰਾਵਤ, ਅਨੁਸ਼ਕਾ ਸੇਨ, ਅਵਨੀਤ ਕੌਰ, ਚੇਤਨ ਭਗਤ, ਹਰਸ਼ ਬੈਨੀਵਾਲ, ਸ਼ਹਿਨਾਜ਼ ਗਿੱਲ, ਵੀਰ ਦਾਸ, ਪੂਨਮ ਪਾਂਡੇ ਅਤੇ ਹੋਰ ਕੁਝ ਲੋਕਾਂ ਦੇ ਨਾਂਅ ਸ਼ਾਮਲ ਹਨ। 'ਲੌਕ ਅੱਪ' 27 ਫਰਵਰੀ ਤੋਂ Alt ਬਾਲਾਜੀ ਅਤੇ MX ਪਲੇਅਰ 'ਤੇ ਸਟ੍ਰੀਮ ਕੀਤਾ ਜਾਵੇਗਾ।
View this post on Instagram