ਫ਼ਿਲਮ MS Dhoni ਦੀ ਅਦਾਕਾਰਾ ਕਿਆਰਾ ਅਡਵਾਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਦੇ ਖੋਲ੍ਹੇ ਕਈ ਰਾਜ਼

written by Lajwinder kaur | May 16, 2022

Kiara Advani-Sushant Singh Rajput: ਫ਼ਿਲਮ 'ਭੂਲ ਭੁੱਲਾਇਆ 2' ਜੋ ਕਿ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਕਿਆਰਾ ਅਡਵਾਨੀ ਇਸ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਕਿਆਰਾ ਨੇ ਆਪਣੇ ਕੋ-ਸਟਾਰ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਅਤੇ ਕਿਆਰਾ ਨੇ ਫ਼ਿਲਮ ਐੱਮਐੱਸ ਧੋਨੀ ਵਿੱਚ ਇਕੱਠੇ ਕੰਮ ਕੀਤਾ ਸੀ।

ਹੋਰ ਪੜ੍ਹੋ : ਸੋਹੇਲ ਖ਼ਾਨ ਤੇ ਸੀਮਾ ਸਚਦੇਵ ਦੇ 24 ਸਾਲ ਦੇ ਰਿਸ਼ਤੇ ‘ਚ ਆਈ ਦਰਾਰ, ਤਲਾਕ ਲਈ ਦਿੱਤੀ ਅਰਜ਼ੀ

 

Sidharth Malhotra, Kiara Advani 'break-up' after 'dating' for years Image Source: Instagram

ਫ਼ਿਲਮ 'ਚ ਦੋਵਾਂ ਸਟਾਰਸ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ ਅਤੇ ਦੱਸਿਆ ਹੈ ਕਿ ਅਭਿਨੇਤਾ ਸਿਰਫ 2 ਘੰਟੇ ਸੌਂਦੇ ਸਨ। ਇਸ ਦੇ ਪਿੱਛੇ ਇੱਕ ਖਾਸ ਕਾਰਨ ਸੀ। ਆਓ ਜਾਣਦੇ ਹਾਂ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਨੂੰ।

kiara advani and sustant rajput

ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕਰਦੇ ਹੋਏ ਕਿਆਰਾ ਅਡਵਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ ਸੀ। ਉਹ ਆਪਣੇ ਕੋਲ ਇੱਕ ਡਾਇਰੀ ਰੱਖਦਾ ਸੀ, ਜਿਸ ਵਿੱਚ ਉਸਨੇ ਧੋਨੀ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲਿਖਿਆ ਸੀ। ਆਪਣੀ ਭੂਮਿਕਾ ਨਿਭਾਉਣ ਤੋਂ ਪਹਿਲਾਂ, ਸੁਸ਼ਾਂਤ ਉਸ ਬਾਰੇ ਚੰਗੀ ਖੋਜ ਕਰਦੇ ਸਨ ਅਤੇ ਸਭ ਕੁਝ ਯਾਦ ਕਰਦੇ ਸਨ।

sushant singh rajput

ਕਿਆਰਾ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਰੋਜ਼ਾਨਾ ਸਿਰਫ ਦੋ ਘੰਟੇ ਸੌਂਦੇ ਸਨ ਅਤੇ ਅਗਲੇ ਦਿਨ ਸ਼ੂਟਿੰਗ ਲਈ ਆਉਂਦੇ ਸਨ। ਕਿਆਰਾ ਨੇ ਦੱਸਿਆ ਕਿ ਮੈਂ ਹੈਰਾਨ ਹੁੰਦੀ ਸੀ ਕਿ ਉਹ ਸਿਰਫ ਦੋ ਘੰਟੇ ਸੌਣ ਤੋਂ ਬਾਅਦ ਵੀ ਇੰਨੀ ਐਕਟਿਵ ਕਿਵੇਂ ਹੈ। ਇੱਕ ਵਾਰ ਗੱਲ ਹੋਈ ਤਾਂ ਸੁਸ਼ਾਂਤ ਨੇ ਕਿਹਾ ਸੀ ਕਿ ਮਨੁੱਖੀ ਸਰੀਰ ਲਈ ਸਿਰਫ਼ ਦੋ ਘੰਟੇ ਦੀ ਨੀਂਦ ਕਾਫ਼ੀ ਹੈ। ਇਸ ਨਾਲ ਸਰੀਰ ਦਿਨ ਭਰ ਆਰਾਮ ਨਾਲ ਚਲਦਾ ਰਹਿੰਦਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੇ ਹੋਏ ਕਿਆਰਾ ਅਡਵਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਸੁਸ਼ਾਂਤ ਨੂੰ ਕਿਹਾ ਸੀ ਕਿ ਉਨ੍ਹਾਂ 'ਤੇ ਬਾਇਓਪਿਕ ਬਣਾਈ ਜਾਵੇਗੀ। ਉਸ ਨੇ ਕਿਹਾ, "ਕਿਸੇ ਦਿਨ ਕੋਈ ਤੁਹਾਡੇ ਉੱਤੇ ਬਾਇਓਪਿਕ ਬਣਾਣੇਗੀ ਕਿਉਂਕਿ ਤੁਹਾਡੀ ਜ਼ਿੰਦਗੀ ਬਹੁਤ ਦਿਲਚਸਪ ਹੈ।" ਉਸ ਨੇ ਦੱਸਿਆ ਕਿ ਸੁਸ਼ਾਂਤ ਦੀ ਜ਼ਿੰਦਗੀ ਮਸਤੀ ਨਾਲ ਭਰੀ ਹੋਈ ਸੀ ਅਤੇ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਜਨੂੰਨ ਸੀ।

ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਐੱਮ.ਐੱਸ. ਧੋਨੀ: ਦ ਅਨਟੋਲਡ ਸਟੋਰੀ' ਸਾਲ 2016 'ਚ ਰਿਲੀਜ਼ ਹੋਈ ਸੀ। ਫ਼ਿਲਮ ਵਿੱਚ ਸੁਸ਼ਾਂਤ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਅਤੇ ਅਦਾਕਾਰ ਨੇ ਸਰਵੋਤਮ ਅਦਾਕਾਰ ਦਾ ਸਕ੍ਰੀਨ ਅਵਾਰਡ ਵੀ ਜਿੱਤਿਆ।

ਸੁਸ਼ਾਂਤ ਸਿੰਘ ਰਾਜਪੂਤ ਨੇ ਜੂਨ 2020 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੇ ਫਲੈਟ ‘ਚ ਮ੍ਰਿਤਕ ਪਾਏ ਗਏ ਸੀ। ਉਨ੍ਹਾਂ ਦੀ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਅਜੇ ਤੱਕ ਸੁਸ਼ਾਂਤ ਰਾਜਪੂਤ ਦੇ ਮੌਤ ਦੀ ਗੁੱਥੀ ਸੁਲਝੀ ਨਹੀਂ ਹੈ। ਸੁਸ਼ਾਂਤ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।

ਹੋਰ ਪੜ੍ਹੋ : ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ, ਹਰਭਜਨ ਸਿੰਘ ਨੇ ਪੋਸਟ ਪਾ ਕੇ ਜਤਾਇਆ ਦੁੱਖ

You may also like