ਪਿਤਾ ਬਨਣ ਮਗਰੋਂ ਨਿੱਕ ਜੋਨਸ ਨੇ ਸ਼ੇਅਰ ਕੀਤੀ ਆਪਣੀ ਪਹਿਲੀ ਪੋਸਟ, ਦੱਸਿਆ ਕੀ ਹੁੰਦਾ ਹੈ ਉਨ੍ਹਾਂ ਦਾ ਮੌਰਨਿੰਗ ਮੂਡ

Written by  Pushp Raj   |  February 11th 2022 03:00 PM  |  Updated: February 11th 2022 03:02 PM

ਪਿਤਾ ਬਨਣ ਮਗਰੋਂ ਨਿੱਕ ਜੋਨਸ ਨੇ ਸ਼ੇਅਰ ਕੀਤੀ ਆਪਣੀ ਪਹਿਲੀ ਪੋਸਟ, ਦੱਸਿਆ ਕੀ ਹੁੰਦਾ ਹੈ ਉਨ੍ਹਾਂ ਦਾ ਮੌਰਨਿੰਗ ਮੂਡ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਉਨ੍ਹਾਂ ਦੇ ਪਤੀ ਕੁਝ ਸਮੇਂ ਪਹਿਲੇ ਹੀ ਮਾਤਾ-ਪਿਤਾ ਬਣੇ ਹਨ। ਇਹ ਦੋਵੇਂ ਸੈਰੋਗੇਸੀ ਦੇ ਜ਼ਰੀਏ ਮਾਤਾ-ਪਿਤਾ ਬਣੇ ਹਨ। ਮਾਪੇ ਬਣਨ ਤੋਂ ਬਾਅਦ ਦੋਹਾਂ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ਹੈ। ਇਹ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਦੱਸਿਆ ਹੈ।

image From Instagram

ਨਿੱਕ ਜੋਨਸ ਨੇ ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਸ਼ਾਰਟ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਨਿੱਕ ਆਪਣੇ ਮੌਰਨਿੰਗ ਮੂਡ ਬਾਰੇ ਦੱਸ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਿੱਕ ਨੇ ਕੈਪਸ਼ਨ 'ਚ ਲਿਖਿਆ, 'ਮੌਰਨਿੰਗ ਮੂਡ।'

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਨਿੱਕ ਸਵੇਰ ਦੇ ਸਮੇਂ ਘਰ ਦੇ ਲਾਨ ਵਿੱਚ ਖੜ੍ਹੇ ਹਨ। ਨਿੱਕ ਦੇ ਹੱਥ ਵਿੱਚ ਕੌਫੀ ਕੱਪ ਹੈ ਅਤੇ ਉਹ ਆਪਣੀ ਸਵੇਰ ਦੀ ਕੌਫੀ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਆਵਾਜ਼ ਆਉਂਦੀ ਹੈ, 'ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?' ਨਿੱਕ ਨੇ ਇਸ ਸਵਾਲ ਦਾ ਬਹੁਤ ਹੀ ਛੋਟਾ ਜਵਾਬ ਦਿੱਤਾ ਹੈ। ਉਹ ਕਹਿੰਦਾ ਹੈ, 'ਚਲੋ ਇਸ ਦਿਨ ਨੂੰ ਵਧੀਆ ਬਣਾ ਦੇਈਏ।'

image From Instagram

ਨਿੱਕ ਵੱਲੋਂ ਪੋਸਟ ਕੀਤੀ ਗਈ ਕੁਝ ਸੈਕਿੰਡਸ ਦੀ ਇਸ ਵੀਡੀਓ ਨੂੰ ਆਲਿਆ ਭੱਟ ਸਣੇ ਕਈ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਪਸੰਦ ਕੀਤਾ ਹੈ। ਹੁਣ ਤੱਕ ਇਸ ਵੀਡੀਓ 5 ਲੱਖ ਤੋਂ ਵਿਊਜ਼ ਮਿਲ ਚੁੱਕੇ ਹਨ।

ਹੋਰ ਪੜ੍ਹੋ : ਰਾਜਕੁਮਾਰ ਰਾਓ ਸਟਾਰਰ ਫ਼ਿਲਮ ਬਧਾਈ ਦੋ ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼

ਫੈਨਜ਼ ਇਸ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈਆਂ ਨੇ ਨਿੱਕ ਤੇ ਪ੍ਰਿਯੰਕਾਂ ਨੂੰ ਉਨ੍ਹਾਂ ਦੀ ਧੀ ਦਾ ਚਿਹਰਾ ਵਿਖਾਉਣ ਲਈ ਕਿਹਾ ਹੈ ਤੇ ਕਈਆਂ ਨੇ ਉਨ੍ਹਾਂ ਦੀ ਧੀ ਬਾਰੇ ਪੁੱਛਿਆ। ਜ਼ਿਆਦਾਤਰ ਫੈਨਜ਼ ਉਨ੍ਹਾਂ ਦੀ ਧੀ ਦੇ ਪਾਲਣ-ਪੋਸ਼ਣ , ਉਸ ਦਾ ਨਾਂਅ, ਉਸ ਦੀ ਤਸਵੀਰਾਂ ਆਦਿ ਬਾਰੇ ਪੁੱਛਦੇ ਨਜ਼ਰ ਆਏ।

image From Instagram

ਦੱਸ ਦੇਈਏ ਕਿ 22 ਜਨਵਰੀ ਨੂੰ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਖੁਸ਼ਖਬਰੀ ਫੈਨਜ਼ ਨੂੰ ਦਿੱਤੀ ਸੀ। ਉਨ੍ਹਾਂ ਨੇ ਲਿਖਿਆ, 'ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸੈਰੋਗੇਸੀ ਦੇ ਜ਼ਰੀਏ ਬੱਚੇ ਦਾ ਸਵਾਗਤ ਕੀਤਾ ਹੈ। ਅਸੀਂ ਸਤਿਕਾਰ ਨਾਲ ਇਸ ਵਿਸ਼ੇਸ਼ ਸਮੇਂ ਦੌਰਾਨ ਗੋਪਨੀਯਤਾ ਦੀ ਮੰਗ ਕਰਦੇ ਹਾਂ। ਫਿਲਹਾਲ, ਸਾਡਾ ਧਿਆਨ ਪਰਿਵਾਰ 'ਤੇ ਹੈ। ਤੁਹਾਡਾ ਧੰਨਵਾਦ.'

 

View this post on Instagram

 

A post shared by Nick Jonas (@nickjonas)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network