ਨਿਸ਼ਾਵਨ ਭੁੱਲਰ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਲੱਗੇਗਾ ਬੋਹੇਮੀਆ ਦੇ ਰੈਪ ਦਾ ਤੜਕਾ

Written by  Lajwinder kaur   |  June 19th 2019 11:52 AM  |  Updated: June 19th 2019 11:52 AM

ਨਿਸ਼ਾਵਨ ਭੁੱਲਰ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਲੱਗੇਗਾ ਬੋਹੇਮੀਆ ਦੇ ਰੈਪ ਦਾ ਤੜਕਾ

ਪੰਜਾਬੀ ਗਾਇਕ ਨਿਸ਼ਾਵਨ ਭੁੱਲਰ ਆਪਣਾ ਨਵਾਂ ਗੀਤ ਫੈਨ ਫੋਲੋਵਿੰਗ (Fan Following) ਲੈ ਕੇ ਆ ਰਹੇ ਹਨ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦੇਣਗੇ ਬੋਹੇਮੀਆ ਜੋ ਕਿ ਆਪਣੇ ਰੈਪ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਮਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਜ ਨੇ ਦਿੱਤਾ ਹੈ। ਵੀਡੀਓ ਨੂੰ ਜਸ਼ਨ ਨੰਨੜ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਹੋਰ ਵੇਖੋ:ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਗੀਤ ਪਲੈਟੀਨਮ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਜੇ ਗੱਲ ਕਰੀਏ ਨਿਸ਼ਾਵਨ ਭੁੱਲਰ ਦੇ ਕੰਮ ਦੀ ਤਾਂ ਉਹ ਗਾਇਕੀ ਦੇ ਨਾਲ ਨਾਲ ਅਦਾਕਾਰੀ ‘ਚ ਵੀ ਕਮਾਲ ਕਰ ਰਹੇ ਨੇ। ਉਹ ਆਪਣੀ ਅਦਾਕਾਰੀ ਫ਼ਿਲਮ ਦੇ ਨਾਲ ਵੈੱਬ ਸੀਰੀਜ਼ ‘ਚ ਵੀ ਪੇਸ਼ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹ ਸੁਪਰ ਹਿੱਟ ਗੀਤ ਜਿਵੇਂ ਕੈਲੀਫੋਰਨੀਆ, ਸੋਹਣੀ ਲੱਗਦੀ, ਤੋੜ ਦਿੰਦੇ ਹਾਂ, ਯਾਰਾਂ ਦੇ ਸਿਰਾਂ ਤੇ, 25 ਕਿੱਲ੍ਹੇ 2, ਮੁੱਛ, ਭਗਤ ਸਿੰਘ ਵਰਗੇ ਕਈ ਗੀਤਾਂ ਦੇ ਨਾਲ  ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network