ਪੀਐਮ ਮੋਦੀ ਦੀ ਮਾਤਾ ਦੇ ਦਿਹਾਂਤ 'ਤੇ ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਸਣੇ ਬਾਲੀਵੁੱਡ ਸੈਲਬਸ ਨੇ ਪ੍ਰਗਟਾਇਆ ਸੋਗ

written by Pushp Raj | December 30, 2022 11:09am

Bollywood Celebs Reaction On Heeraben Modi Death : 30 ਦਸੰਬਰ ਦੀ ਸਵੇਰ ਪੀਐਮ ਮੋਦੀ ਲਈ ਬੁਰੀ ਖ਼ਬਰ ਲੈ ਕੇ ਆਈ ਹੈ, ਜੀ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹੀਰਾ ਬਾ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਨਿਰਾਸ਼ ਅਤੇ ਪਰੇਸ਼ਾਨ ਕਰ ਦਿੱਤਾ ਹੈ। ਸਿਆਸੀ ਲੋਕਾਂ ਦੇ ਨਾਲ ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਵੀ ਸੋਸ਼ਲ ਮੀਡੀਆ 'ਤੇ ਪੀਐਮ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਸੋਗ ਮਨਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਅਨੁਪਮ ਖ਼ੇਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਦੇ ਹੋਏ ਸੋਗ ਪ੍ਰਗਟਾਇਆ ਹੈ।

Image Source : Instagram

ਅਨੁਪਮ ਖ਼ੇਰ
ਅਨੁਪਮ ਖ਼ੇਰ ਨੇ ਆਪਣੇ ਟਵੀਟ ਵਿੱਚ ਲਿਖਿਆ, 'ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਡੀ ਮਾਂ ਹੀਰਾਬੇਨ ਦੀ ਮੌਤ ਦੀ ਖ਼ਬਰ ਸੁਣ ਕੇ ਮੇਰਾ ਦਿਲ ਬਹੁਤ ਦੁਖੀ ਤੇ ਉਦਾਸ ਹੈ। ਤੁਹਾਡੀ ਮਾਂ ਪ੍ਰਤੀ ਤੁਹਾਡੇ ਪਿਆਰ ਅਤੇ ਸਤਿਕਾਰ ਨੂੰ ਸਭ ਜਾਣਦੇ ਹਨ। ਕੋਈ ਵੀ ਤੁਹਾਡੀ ਜਿੰਦਗੀ ਵਿੱਚ ਉਨ੍ਹਾਂ ਦੀ ਥਾਂ ਨਹੀਂ ਲੈ ਸਕੇਗਾ,ਪਰ ਤੁਸੀਂ ਭਾਰਤ ਮਾਤਾ ਦੇ ਪੁੱਤਰ ਹੋ। ਮੇਰੀ ਮਾਂ ਸਣੇ ਦੇਸ਼ ਦੀ ਹਰ ਮਾਂ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ।'

ਵਿਵੇਕ ਅਗਨੀਹੋਤਰੀ
'ਦਿ ਕਸ਼ਮੀਰ ਫਾਈਲਜ਼ ਫ਼ਿਲਮ' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵੀ ਹੀਰਾਬੇਨ ਦੀ ਮੌਤ ਨੂੰ ਲੈ ਕੇ ਟਵਿੱਟਰ 'ਤੇ ਲਿਖਿਆ ਹੈ ਕਿ- 'ਮੇਰੀ ਪਿਆਰੀ ਮਾਂ ਦੇ ਦਿਹਾਂਤ 'ਤੇ ਪੀਐੱਮ ਮੋਦੀ ਜੀ ਤੁਹਾਡੇ ਨਾਲ ਮੇਰੀ ਸੰਵੇਦਨਾ ਹੈ। ਭਾਰਤ ਮਾਤਾ ਦੇ ਪੁੱਤਰ ਦੀ ਮਾਂ ਦਾ ਕਰਮਯੋਗੀ ਜੀਵਨ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਓਮ ਸ਼ਾਂਤੀ ਮਾਤਾ ਜੀ ਨੂੰ ਸ਼ਤ-ਸ਼ਤ ਨਮਨ।'

Image Source : Instagram

ਸੋਨੂੰ ਸੂਦ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਵੀ ਪੀਐਮ ਮੋਦੀ ਦੀ ਮਾਂ ਹੀਰਾਬੇਨ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਤੇ ਟਵੀਟ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।


ਸੋਨੂੰ ਸੂਦ ਨੇ ਆਪਣੇ ਟਵੀਟ ਵਿੱਚ ਲਿਖਿਆ, 'ਸਤਿਕਾਰਯੋਗ ਮੋਦੀ ਜੀ, ਮਾਂ ਕਿਤੇ ਵੀ ਨਹੀਂ ਜਾਂਦੀ, ਬਲਕਿ ਕਈ ਵਾਰ ਰੱਬ ਦੇ ਚਰਨਾਂ ਵਿੱਚ ਬੈਠ ਜਾਂਦੀ ਹੈ ਤਾਂ ਜੋ ਉਸਦਾ ਪੁੱਤਰ ਦੂਜਿਆਂ ਦਾ ਭਲਾ ਕਰ ਸਕੇ। ਮਾਂ ਹਮੇਸ਼ਾ ਤੁਹਾਡੇ ਨਾਲ ਸੀ ਅਤੇ ਤੁਹਾਡੇ ਨਾਲ ਰਹੇਗੀ। @narendramodi ਓਮ ਸ਼ਾਂਤੀ 🙏'

Image Source : Instagram

ਹੋਰ ਪੜ੍ਹੋ: ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵਕੇਸ਼ਨਸ 'ਤੇ ਰਵਾਨਾ ਹੋਏ 'ਲਵ ਬਰਡਜ਼' ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ

ਰਵੀ ਕਿਸ਼ਨ ਅਤੇ ਅਸ਼ੋਕ ਪੰਡਿਤ ਨੇ ਵੀ ਪ੍ਰਗਟਾਇਆ ਸੋਗ
ਭਾਜਪਾ ਨੇਤਾ ਅਤੇ ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਲਿਖਿਆ ਹੈ ਕਿ- 'ਮਾਂ ਉਹ ਹੁੰਦੀ ਹੈ ਜੋ ਕਿਸੇ ਵਿਅਕਤੀ ਦੇ ਜੀਵਨ ਨੂੰ ਕਦਰਾਂ-ਕੀਮਤਾਂ ਨਾਲ ਭਰਪੂਰ ਬਣਾਉਂਦੀ ਹੈ। ਹੀਰਾ ਬਾ ਦਾ ਜੀਵਨ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਹੈ, ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਭਾਰਤ ਦੀ ਡੂੰਘੀ ਸੰਵੇਦਨਾ ਹੈ। ਓਮ ਸ਼ਾਂਤੀ।'
ਇਸ ਤੋਂ ਇਲਾਵਾ ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ, ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮੈਗਾਸਟਾਰ ਅਮਿਤਾਭ ਬੱਚਨ ਨੇ ਵੀ ਪੀਐਮ ਮੋਦੀ ਦੀ ਮਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

 

You may also like