
ਅਦਾਕਾਰਾ ਜ਼ਰੀਨ ਖ਼ਾਨ (Zareen Khan) ਦੀ ਮਾਂ (Mopther) ਦੀ ਤਬੀਅਤ (Health) ਖ਼ਰਾਬ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸਾਂਝੀ ਕੀਤੀ ਹੈ । ਇਸ ਇੰਸਟਾਗ੍ਰਾਮ ਸਟੋਰੀ ‘ਚ ਉਸ ਨੇ ਦੱਸਿਆ ਹੈ ਕਿ ‘ਮੇਰੀ ਮਾਂ ਦੀ ਸਿਹਤ ਇੱਕ ਵਾਰ ਮੁੜ ਤੋਂ ਖਰਾਬ ਹੋ ਗਈ ਹੈ, ਕਿਰਪਾ ਕਰਕੇ ਮੇਰੀ ਮਾਂ ਦੇ ਲਈ ਦੁਆ ਕਰੋ’।

ਹੋਰ ਪੜ੍ਹੋ : ਇਸ ਸ਼ਖਸ ਨੂੰ ਡੇਟ ਕਰ ਰਹੀ ਅਦਾਕਾਰਾ ਜ਼ਰੀਨ ਖ਼ਾਨ, ਵੇਖੋ ਤਸਵੀਰਾਂ
ਦੱਸ ਦਈਏ ਕਿ ਜ਼ਰੀਨ ਖ਼ਾਨ ਦੀ ਮਾਂ ਦੀ ਸਿਹਤ ਬੀਤੀ ਰਾਤ ਖ਼ਰਾਬ ਹੋ ਗਈ ਸੀ । ਜਿਸ ਤੋਂ ਬਾਅਦ ਜ਼ਰੀਨ ਖ਼ਾਨ ਨੇ ਆਪਣੀ ਮਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ ।ਜਿੱਥੇ ਅਦਾਕਾਰਾ ਦੀ ਮਾਂ ਆਈਸੀਯੂ ‘ਚ ਹੈ। ਜ਼ਰੀਨ ਖ਼ਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਮਾਂ ਦੀ ਸਿਹਤ ਦੇ ਲਈ ਦੁਆ ਕਰ ਰਿਹਾ ਹੈ ।

ਹੋਰ ਪੜ੍ਹੋ : ਪੰਜਾਬੀ ਫ਼ਿਲਮਾਂ ਤੋਂ ਬਾਅਦ ਇਸ ਪੰਜਾਬੀ ਗਾਣੇ ਵਿੱਚ ਨਜ਼ਰ ਆਵੇਗੀ ਜ਼ਰੀਨ ਖ਼ਾਨ
ਜ਼ਰੀਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ਸਲਮਾਨ ਖ਼ਾਨ ਦੀ ਫ਼ਿਲਮ ‘ਵੀਰ’ ਦੇ ਨਾਲ ਕੀਤੀ ਸੀ ।ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ।

ਫ਼ਿਲਮ ‘ਡਾਕਾ’ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਦੇ ਨਾਲ ਹੀ ਬਤੌਰ ਮਾਡਲ ਵੀ ਕਈ ਗੀਤਾਂ ‘ਚ ਦਿਖਾਈ ਦਿੱਤੀ ਹੈ । ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਪ੍ਰਾਜੈਕਟ ‘ਚ ਨਜ਼ਰ ਆਏਗੀ ।
View this post on Instagram