Trending:
ਜੈਜ਼ੀ ਬੀ ਨੇ ਇਸ ਤਰ੍ਹਾਂ ਆਪਣੇ ਸੁਫ਼ਨੇ ਕੀਤੇ ਸਨ ਪੂਰੇ, ਬੱਚਿਆਂ ਨੂੰ ਕੀਤੀ ਖ਼ਾਸ ਅਪੀਲ
ਜੈਜ਼ੀ ਬੀ (Jazzy B) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਪਰ ਇੰਡਸਟਰੀ ‘ਚ ਉਨ੍ਹਾਂ ਦੀ ਜੋ ਜਗ੍ਹਾ ਹੈ ਉਸ ਨੂੰ ਬਨਾਉਣ ‘ਚ ਉਨ੍ਹਾਂ ਦੀ ਅਣਥੱਕ ਮਿਹਨਤ ਹੈ ।ਜੈਜ਼ੀ ਬੀ ਆਪਣੇ ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਬਚਪਨ ਤੋਂ ਹੀ ਮਿਹਨਤ ‘ਚ ਜੁਟ ਗਏ ਸਨ । ਉਹ ਕੁਲਦੀਪ ਮਾਣਕ ਦੇ ਅਖਾੜੇ ਸੁਣਨ ਦੇ ਲਈ ਜਾਂਦੇ ਸਨ ।
/ptc-punjabi/media/media_files/6u3lps0CFbGp408BY42M.jpg)
ਹੋਰ ਪੜ੍ਹੋ : ਹਨੀ ਸਿੰਘ ਦਾ ਅੱਜ ਹੈ ਬਰਥਡੇ, ਜਾਣੋ ਕਿਵੇਂ ਉਤਰਾਅ ਚੜਾਅ ਤੋਂ ਬਾਅਦ ਹਨੀ ਸਿੰਘ ਦੀ ਜ਼ਿੰਦਗੀ ਆਈ ਲੀਹ ‘ਤੇ
ਜੈਜ਼ੀ ਬੀ ਅਕਸਰ ਕੁਲਦੀਪ ਮਾਣਕ ਦੇ ਅਖਾੜੇ ਸੁਣਨ ਦੇ ਲਈ ਜਾਂਦੇ ਹੁੰਦੇ ਸਨ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਸੁਣਦੇ ਆ ਰਹੇ ਸਨ । ਜਿਸ ਤੋਂ ਬਾਅਦ ਜੈਜ਼ੀ ਬੀ ਨੇ ਮਨ ਹੀ ਮਨ ਸੋਚ ਲਿਆ ਸੀ ਕਿ ਕੁਲਦੀਪ ਮਾਣਕ ਵਰਗਾ ਬਣਨਾ ਹੈ । ਉਨ੍ਹਾਂ ਨੇ ਕੁਲਦੀਪ ਮਾਣਕ ਨੂੰ ਉਸਤਾਦ ਧਾਰਿਆ ਅਤੇ ਜਿਸ ਤੋਂ ਬਾਅਦ ਜਦੋਂ ਗਾਇਕੀ ਦੇ ਖੇਤਰ ‘ਚ ਨਿੱਤਰੇ ਤਾਂ ਉਨ੍ਹਾਂ ਨੇ ਕੁਲਦੀਪ ਮਾਣਕ ਦੇ ਨਾਲ ਵੀ ਕਈ ਗੀਤ ਗਾਏ ।
/ptc-punjabi/media/post_attachments/a4f545c8d47fdb04d5ac093c72bdb4c0fcb13546d64d7b434e60e302a356f4cb.webp)
ਦੋਵਾਂ ਦੀ ਜੋੜੀ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ । ਹੁਣ ਜੈਜ਼ੀ ਬੀ ਚੋਟੀ ਦੇ ਗਾਇਕਾਂ ‘ਚ ਆਉਂਦੇ ਹਨ । ਜੈਜ਼ੀ ਬੀ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਆਪਣੇ ਜ਼ਿੰਦਗੀ ਦੇ ਤਜ਼ਰਬੇ ਨੂੰ ਵੀ ਸਾਂਝਾ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਸੁਫ਼ਨੇ ਜ਼ਰੂਰ ਵੇਖਣੇ ਚਾਹੀਦੇ ਹਨ । ਕਿਉਂਕਿ ਜੇ ਬਚਪਨ ‘ਚ ਹੀ ਮਨ ‘ਚ ਸੁਫਨੇ ਪੂਰੇ ਕਰਨ ਦੀ ਧਾਰ ਲਈਏ ਤਾਂ ਉਹ ਪੂਰੇ ਜ਼ਰੂਰ ਹੁੰਦੇ ਹਨ ।
/ptc-punjabi/media/post_attachments/edb3075c47c353cc6b58752cdc428fbf61fc575e564c11d7a62302b7979323dd.webp)
ਜੈਜ਼ੀ ਬੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਮਿੱਤਰਾਂ ਦੇ ਬੂਟ, ਆਇਆ ਮੈਂ ਗੱਡੀ ਮੋੜ ਕੇ, ਨਾਗ ਸਾਂਭ ਲੈ ਜ਼ੁਲਫਾਂ ਦੇ, ਰੋਮੀਓ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
-