ਕਰਣ ਔਜਲਾ ਦੀ ਆਪਣੀਆਂ ਭੈਣਾਂ ਦੇ ਨਾਲ ਖੂਬਸੂਰਤ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ

Written by  Shaminder   |  March 07th 2024 08:05 AM  |  Updated: March 07th 2024 08:05 AM

ਕਰਣ ਔਜਲਾ ਦੀ ਆਪਣੀਆਂ ਭੈਣਾਂ ਦੇ ਨਾਲ ਖੂਬਸੂਰਤ ਤਸਵੀਰ ਹੋਈ ਵਾਇਰਲ, ਫੈਨਸ ਨੂੰ ਆ ਰਹੀ ਪਸੰਦ

ਕਰਣ ਔਜਲਾ (Karan Aujla) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਪਾਲੀਵੁੱਡ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸੋਸ਼ਲ ਮੀਡੀਆ ‘ਤੇ ਕਰਣ ਔਜਲਾ ਦੀ ਆਪਣੀਆਂ ਭੈਣਾਂ ਦੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਕਰਣ ਔਜਲਾ ਦੇ ਵਿਆਹ ਦੀ ਹੈ । ਜਿਸ ‘ਚ ਕਰਣ ਔਜਲਾ ਵੀ ਵਿਆਹ ਵਾਲੇ ਜੋੜੇ ‘ਚ ਨਜ਼ਰ ਆ ਰਹੇ ਹਨ । ਬੀਤੇ ਦਿਨੀਂ ਕਰਣ ਔਜਲਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਹੈ।ਇਸ ਦੌਰਾਨ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਹਨ ।

Karan Aujla 22jpg.jpg

ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਲਜੀਤ ਕੌਰ ਦਾ ਵੱਡਾ ਬਿਆਨ ਕਿਹਾ ‘ਔਰਤਾਂ ਅੱਗੇ ਵੱਧਣ ਤੋਂ ਡਰਦੀਆਂ ਹਨ’

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

 ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਚਪਨ ਤੋਂ ਹੀ ਕਈ ਦੁੱਖ ਹੰਡਾਏ ਹਨ । ਬਚਪਨ ‘ਚ ਹੀ ਉਨ੍ਹਾਂ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਚਾਚਾ ਜੀ ਨੇ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਸੀ । ਕਰਣ ਔਜਲਾ ਅਕਸਰ ਆਪਣੇ ਮਾਪਿਆਂ ਦਾ ਜ਼ਿਕਰ ਕਰਕੇ ਭਾਵੁਕ ਵੀ ਹੋ ਜਾਂਦੇ ਹਨ । 

Karan Aujla 89.jpgਮੁੰਬਈ ‘ਚ ਪੁੱਜੇ ਸਨ ਕਰਣ ਔਜਲਾ 

ਬੀਤੇ ਦਿਨੀਂ ਕਰਣ ਔਜਲਾ ਮੁੰਬਈ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਗਰੀਬ ਬੱਚਿਆਂ ਨੂੰ ਬੂਟ ਵੰਡੇ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ ‘ਚ ਵੜਾ ਪਾਵ ਦਾ ਵੀ ਮਜ਼ਾ ਲਿਆ ਸੀ । ਦੱਸ ਦਈਏ ਕਿ ਬੀਤੇ ਦਿਨੀਂ ਉਹ ਕੈਨੇਡਾ ਤੋਂ ਦੁਬਈ ‘ਚ ਸ਼ਿਫਟ ਹੋਏ ਸਨ ।ਜਿਸ ਬਾਰੇ ਕਰਣ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਸੀ । 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network